ਲੰਡਨ ’ਚ ਇੱਕ ਅੱਤਵਾਦੀ ਨੇ ਕਈ ਲੋਕਾਂ ਨੂੰ ਚਾਕੂ ਨਾਲ ਕੀਤਾ ਜ਼ਖ਼ਮੀ, ਪੁਲਿਸ ਨੇ ਮਾਰੀ ਗੋਲੀ

ਲੰਡਨ ’ਚ ਇੱਕ ਅੱਤਵਾਦੀ ਨੇ ਕਈ ਲੋਕਾਂ ਨੂੰ ਚਾਕੂ ਨਾਲ ਕੀਤਾ ਜ਼ਖ਼ਮੀ, ਪੁਲਿਸ ਨੇ ਮਾਰੀ ਗੋਲੀ:ਲੰਡਨ : ਇੰਗਲੈਂਡ ਦੀ ਰਾਜਧਾਨੀ ਲੰਡਨ ‘ਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਓਥੇ ਸਟਰੈਥਮ ਇਲਾਕੇ ‘ਚ ਇੱਕ ਅੱਤਵਾਦੀ ਨੇ ਬਹੁਤ ਸਾਰੇ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਲੰਡਨ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਅੱਤਵਾਦੀ ਨੂੰ ਗੋਲੀ ਮਾਰ ਦਿੱਤੀ ਹੈ।

London: Police shoot man dead After terror-related stabbing Attack in Streatham
ਲੰਡਨ ’ਚ ਇੱਕ ਅੱਤਵਾਦੀ ਨੇ ਕਈ ਲੋਕਾਂ ਨੂੰ ਚਾਕੂ ਨਾਲ ਕੀਤਾ ਜ਼ਖ਼ਮੀ, ਪੁਲਿਸ ਨੇ ਮਾਰੀ ਗੋਲੀ

ਹਲਾਂਕਿ ਉਸ ਵੱਲੋਂ ਇਹ ਹਮਲਾ ਕਿਸ ਮਕਸਦ ਨਾਲ ਕੀਤਾ ਗਿਆ ਸੀ, ਉਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਤੋਂ ਬਾਅਦ ਐਮਰਜੈਂਸੀ ਸਹੂਲਤਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜਦਕਿ ਇਸ ਹਮਲੇ ਚ ਜ਼ਖਮੀ ਹੋਏ ਲੋਕਾਂ ਦਾ ਡਾਕਟਰਾਂ ਦੀ ਟੀਮ ਇਲਾਜ ਕਰ ਰਹੀ ਹੈ।

London: Police shoot man dead After terror-related stabbing Attack in Streatham
ਲੰਡਨ ’ਚ ਇੱਕ ਅੱਤਵਾਦੀ ਨੇ ਕਈ ਲੋਕਾਂ ਨੂੰ ਚਾਕੂ ਨਾਲ ਕੀਤਾ ਜ਼ਖ਼ਮੀ, ਪੁਲਿਸ ਨੇ ਮਾਰੀ ਗੋਲੀ

ਲੰਦਨ ਪੁਲਿਸ ਹਾਲੇ ਇਹ ਸਪੱਸ਼ਟ ਨਹੀਂ ਕਰ ਸਕੀ ਇਸ ਵਾਰਦਾਤ ’ਚ ਕੁੱਲ ਕਿੰਨੇ ਵਿਅਕਤੀ ਜ਼ਖ਼ਮੀ ਹੋਏ ਹਨ। ਉਂਝ ਕੱਲ੍ਹ ਦੇਰ ਰਾਤੀਂ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਤਾਂ ਕਰ ਦਿੱਤੀ ਗਈ ਸੀ ਪਰ ਜ਼ਖ਼ਮੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

London: Police shoot man dead After terror-related stabbing Attack in Streatham
ਲੰਡਨ ’ਚ ਇੱਕ ਅੱਤਵਾਦੀ ਨੇ ਕਈ ਲੋਕਾਂ ਨੂੰ ਚਾਕੂ ਨਾਲ ਕੀਤਾ ਜ਼ਖ਼ਮੀ, ਪੁਲਿਸ ਨੇ ਮਾਰੀ ਗੋਲੀ

ਇਸ ਹਮਲੇ ਦੇ ਮੱਦੇਨਜ਼ਰ ਐਮਰਜੈਂਸੀ ਸਹੂਲਤਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਸ ਵਾਰਦਾਤ ਤੋਂ ਬਾਅਦ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਕ ਵਿਅਕਤੀ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਦੋ ਵੀਡੀਓ ਪਾਏ ਹਨ, ਜਿਸ ਵਿਚ ਪੁਲਿਸ ਦੁਆਰਾ ਹਮਲਾਵਰ ਨੂੰ ਢੇਰ ਕੀਤਾ ਹੋਇਆ ਦਿਖਾਇਆ ਜਾ ਰਿਹਾ ਹੈ।
-PTCNews