Thu, Apr 18, 2024
Whatsapp

ਲੰਡਨ 'ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ, 6 ਭੈਣਾਂ ਦਾ ਇਕਲੌਤਾ ਭਰਾ ਸੀ ਹੁਸ਼ਿਆਰਪੁਰ ਦਾ ਨਰਿੰਦਰ

Written by  Jashan A -- January 22nd 2020 05:38 PM
ਲੰਡਨ 'ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ, 6 ਭੈਣਾਂ ਦਾ ਇਕਲੌਤਾ ਭਰਾ ਸੀ ਹੁਸ਼ਿਆਰਪੁਰ ਦਾ ਨਰਿੰਦਰ

ਲੰਡਨ 'ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ, 6 ਭੈਣਾਂ ਦਾ ਇਕਲੌਤਾ ਭਰਾ ਸੀ ਹੁਸ਼ਿਆਰਪੁਰ ਦਾ ਨਰਿੰਦਰ

ਲੰਡਨ 'ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ, 6 ਭੈਣਾਂ ਦਾ ਇਕਲੌਤਾ ਭਰਾ ਸੀ ਹੁਸ਼ਿਆਰਪੁਰ ਦਾ ਨਰਿੰਦਰ,ਹੁਸ਼ਿਆਰਪੁਰ: ਪਿਛਲੇ ਦਿਨੀਂ ਲੰਡਨ 'ਚ ਵੱਡੀ ਵਾਰਦਾਤ ਵਾਪਰੀ, ਜਿਥੇ ਆਪਸੀ ਝਗੜੇ 'ਚ ਤਿੰਨ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਹ ਤਿੰਨੇ ਨੌਜਵਾਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਨਾਲ ਸਬੰਧ ਰੱਖਦੇ ਸਨ, ਜਿਨ੍ਹਾਂ 'ਚੋ ਇੱਕ ਨੌਜਵਾਨ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧਿਤ ਸੀ। London Murderਇਸ ਨੌਜਵਾਨ ਦਾ ਨਾਮ ਨਰਿੰਦਰ ਸਿੰਘ ਸੀ, ਜੋਕਿ 10 ਸਾਲ ਪਹਿਲਾਂ ਸਟਡੀ ਵੀਜ਼ਾ 'ਤੇ ਲੰਡਨ ਗਿਆ ਸੀ। ਨਰਿੰਦਰ ਦੀ ਹੱਤਿਆ ਦੀ ਖਬਰ ਮਿਲਦੇ ਹੀ ਪੂਰੇ ਪਿੰਡ 'ਚ ਮਾਤਮ ਛਾ ਗਿਆ। ਹੋਰ ਪੜ੍ਹੋ: ਪਠਾਨਕੋਟ: ਝਾੜੀਆਂ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਫੈਲੀ ਸਨਸਨੀ London Murderਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਨਰਿੰਦਰ 6 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮਾਤਾ ਦਾ ਦਿਹਾਂਤ 2 ਸਾਲ ਪਹਿਲਾਂ ਹੋਇਆ ਸੀ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨਮ ਅੱਖਾਂ ਨਾਲ ਸਰਕਾਰ ਤੋਂ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁੱਤ ਦੀ ਲਾਸ਼ ਭਾਰਤ ਲਿਆਂਦੀ ਜਾਵੇ ਅਤੇ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਈ ਜਾਵੇ। London Murderਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਸਿੰਘ ਨੇ ਆਪਣੀਆਂ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਸਾਲ 2020 'ਚ ਜ਼ਰੂਰ ਭਾਰਤ ਆਵੇਗਾ ਅਤੇ ਭੈਣਾਂ ਨੂੰ ਭਰਾ ਦਾ ਇੰਤਜ਼ਾਰ ਸੀ ਪਰ ਅਜਿਹੀ ਖਬਰ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਜਿਸ ਭਰਾ ਦੇ ਵਿਆਹ ਲਈ ਅੱਖਾਂ ਵਿਛਾਈ ਬੈਠੀਆਂ ਸਨ, ਹੁਣ ਉਨ੍ਹਾਂ ਅੱਖਾਂ ਨੂੰ ਭਰਾ ਦੀ ਲਾਸ਼ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। -PTC News


Top News view more...

Latest News view more...