ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੀ ਖੁੱਲੀ ਨੀਂਦ, ਪੂਰੇ ਪੰਜਾਬ ‘ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ

Longowal School Van Incident After From Administration Checking school buses all over Punjab
ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦਪ੍ਰਸ਼ਾਸਨ ਦੀ ਖੁੱਲੀ ਨੀਂਦ, ਪੂਰੇ ਪੰਜਾਬ 'ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ    

ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਦੀ ਖੁੱਲੀ ਨੀਂਦ, ਪੂਰੇ ਪੰਜਾਬ ‘ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ:ਚੰਡੀਗੜ੍ਹ : ਸੰਗਰੂਰ ਦੇ ਲੌਂਗੋਵਾਲ ਵਿਖੇ ਸਕੂਲ ਵੈਨ ਦੀ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ ਅਤੇ ਅੱਜ ਸਵੇਰੇ ਹੀ ਪੰਜਾਬ ਪੁਲਿਸ ਦਾ ਡੰਡਾ ਚੱਲਦਾ ਦਿਖਾਈ ਦਿੱਤਾ ਹੈ। ਸੰਗਰੂਰ ਦੇ ਲੌਂਗੋਵਾਲ ‘ਚ ਵਾਪਰੇ ਸਕੂਲ ਵੈਨ ਹਾਦਸੇ ‘ਚ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਗਈ ਹੈ। ਸੂਬੇ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਰਤਾਂ ਨਾ ਪੂਰੀਆਂ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੱਟੇ ਗਏ ਹਨ।

Longowal School Van Incident After From Administration Checking school buses all over Punjab
ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦਪ੍ਰਸ਼ਾਸਨ ਦੀ ਖੁੱਲੀ ਨੀਂਦ, ਪੂਰੇ ਪੰਜਾਬ ‘ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ

ਮਿਲੀ ਜਾਣਕਾਰੀ ਅਨੁਸਾਰ ਨਾਭਾ ਵਿਖੇ ਐੱਸ.ਡੀ.ਐੱਮ ਸੂਬਾ ਸਿੰਘ ਵੱਲੋਂ ਸਕੂਲ ਕਾਲਜਾਂ ਦੀਆਂ ਵੈਨਾਂ ਦੀ ਸਖ਼ਤੀ ਕਰਦਿਆਂ ਸਵੇਰੇ ਚੈਕਿੰਗ ਕੀਤੀ ਗਈ ਅਤੇ ਬਹੁਗਿਣਤੀ ਵਿਚ ਗੱਡੀਆਂ ਦੇ ਚਲਾਨ ਕੱਟੇ ਗਏ ਹਨ।ਉੱਥੇ ਸਕੂਲ ਕਾਲਜ ਵੈਨਾਂ ਨੂੰ ਕਾਗ਼ਜ਼ ਅਤੇ ਹੋਰ ਹਦਾਇਤਾਂ ਪੂਰੀਆਂ ਨਾ ਹੋਣ ਕਾਰਨ ਬੋਨਡ ਵੀ ਕੀਤਾ ਗਿਆ ਹੈ।  ਤਰਨਤਾਰਨ ਵਿਖੇ ਐਸਡੀਐਮ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕਰਕੇ 16 ਦੇ ਕਰੀਬ ਬੱਸਾਂ ਦੇ ਚਲਾਨਕੱਟੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਤੇ ਨੂਰਪੂਰ ਬੇਦੀ ਵਿਖੇ ਵੀ ਸਕੂਲ ਬੱਸਾਂ ਦੀ ਚੈਕਿੰਗਹੋ ਰਹੀ ਹੈ ਅਤੇ ਚਲਾਣਕੱਟੇ ਜਾ ਰਹੇ ਹਨ।

Longowal School Van Incident After From Administration Checking school buses all over Punjab
ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦਪ੍ਰਸ਼ਾਸਨ ਦੀ ਖੁੱਲੀ ਨੀਂਦ, ਪੂਰੇ ਪੰਜਾਬ ‘ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ

ਗੜ੍ਹਸ਼ੰਕਰ ਵਿਖੇ ਐਸ.ਡੀ.ਐਮ. ਹਰਬੰਸ ਸਿੰਘ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ ਕਰਦਿਆਂ 20 ਦੇ ਕਰੀਬ ਬੱਸਾਂ ਦੇ ਚਲਾਨ ਕੱਟੇ ਗਏ ਹਨ। ਇਸ ਦੌਰਾਨ ਹੀ ਆਰ.ਟੀ.ਓ. ਵੱਲੋਂ ਬੱਸਾਂ ਦੀ ਚੈਕਿੰਗ ਕਰਦਿਆਂ ਦੋ ਬੱਸਾਂ ਬੰਦ ਕੀਤੀਆਂ ਗਈਆਂ ਹਨ। ਇਸ ਚੈਕਿੰਗ ਦੌਰਾਨ ਬੱਸਾਂ ਵਿਚ ਲੋੜ ਤੋਂ ਵੱਧ ਬੱਚਿਆਂ ਦੀ ਗਿਣਤੀ ਡਰਾਈਵਰ ਨਾਲ ਸਹਾਇਕਾਂ ਦਾ ਨਾ ਹੋਣਾ, ਬੱਸਾਂ ਵਿਚ ਕੈਮਰਿਆਂ ਦਾ ਨਾ ਹੋਣਾ, ਡਰਾਈਵਰ ਕੋਲ ਲਾਇਸੰਸ ਦਾ ਨਾ ਹੋਣ ਸਮੇਤ ਕਈ ਖ਼ਾਮੀਆਂ ਪਾਈਆਂ ਗਈਆਂ ਹਨ।

Longowal School Van Incident After From Administration Checking school buses all over Punjab
ਲੌਂਗੋਵਾਲ ਸਕੂਲ ਵੈਨ ਹਾਦਸੇ ਤੋਂ ਬਾਅਦਪ੍ਰਸ਼ਾਸਨ ਦੀ ਖੁੱਲੀ ਨੀਂਦ, ਪੂਰੇ ਪੰਜਾਬ ‘ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ

ਇਸ ਦੌਰਾਨ ਸੂਬੇ ਦੇ ਬਾਕੀ ਹਿੱਸਿਆਂ ਵਾਂਗ ਹੀ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਬਠਿੰਡਾ ‘ਚ ਵੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਰਤਾਂ ਨਾ ਪੂਰੀਆਂ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੱਟੇ ਗਏ ਹਨ। ਕਈ ਬੱਸਾਂ ‘ਚ ਤਾਂ ਫਾਇਰ ਸੇਫ਼ਟੀ ਸਿਸਟਮ ਵੀ ਨਹੀਂ ਲੱਗਾ ਹੋਇਆ ਸੀ ਅਤੇ ਕਈਆਂ ਦੇ ਕਾਗ਼ਜ਼ਾਤ, ਸਕੂਲ ਦਾ ਨਾਂ, ਰੰਗ ਤੇ ਨੰਬਰ ਪਲੇਟ ਵੀ ਨਹੀਂ ਸਨ। ਇੱਕ ਸਕੂਲੀ ਵੈਨ ਦਾ ਨੰਬਰ ਵੀ ਦਿੱਲੀ ਦਾ ਸੀ ਅਤੇ ਵੈਨ ਚਾਲਕ ਦਾ ਲਾਇਸੈਂਸ ਤੱਕ ਨਹੀਂ ਸੀ।
-PTCNews