Advertisment

ਪਰਿਵਾਰ ਦਾ ਢਿੱਡ ਭਰਨ ਲਈ ਗਿਆ ਸੀ ਫੈਕਟਰੀ ,ਰਸਤੇ 'ਚ ਵਰਤ ਗਿਆ ਇਹ ਭਾਣਾ

author-image
Shanker Badra
New Update
ਪਰਿਵਾਰ ਦਾ ਢਿੱਡ ਭਰਨ ਲਈ ਗਿਆ ਸੀ ਫੈਕਟਰੀ ,ਰਸਤੇ 'ਚ ਵਰਤ ਗਿਆ ਇਹ ਭਾਣਾ
Advertisment
ਪਰਿਵਾਰ ਦਾ ਢਿੱਡ ਭਰਨ ਲਈ ਗਿਆ ਸੀ ਫੈਕਟਰੀ ,ਰਸਤੇ 'ਚ ਵਰਤ ਗਿਆ ਇਹ ਭਾਣਾ:ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਏਨੀ ਵਿਕਰਾਲ ਰੂਪ ਧਾਰਣ ਕਰਦੀ ਜਾ ਰਹੀ ਹੈ ਕਿ ਹਰ ਪਾਸੇ ਹੀ ਬੇਰੁਜ਼ਗਾਰਾਂ ਦੀਆਂ ਭੀੜਾਂ ਨਜ਼ਰ ਆ ਰਹੀਆਂ ਹਨ।ਜਿਸ ਦੇ ਲਈ ਨੌਜਵਾਨ ਰੁਜ਼ਗਾਰ ਦੀ ਖ਼ਾਤਿਰ ਦੂਜਿਆਂ ਥਾਵਾਂ 'ਤੇ ਜਾ ਕੇ ਆਪਣਾ ਕਾਰੋਬਾਰ ਕਰਦੇ ਹਨ।ਇਸ ਦੌਰਾਨ ਪੰਜਾਬ ਦੀਆਂ ਸੜਕਾਂ ਦਾ ਹਾਲ ਵੀ ਬਹੁਤ ਮਾੜਾ ਹੈ ,ਜਿਸ ਕਰਕੇ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ।ਇਨ੍ਹਾਂ ਸੜਕ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ।ਅਜਿਹਾ ਹੀ ਲੌਂਗੋਵਾਲ ਦੇ 3 ਨੌਜਵਾਨਾਂ ਨਾਲ ਵਾਪਰਿਆ ਹੈ,ਜੋ ਰੁਜ਼ਗਾਰ ਦੀ ਖ਼ਾਤਿਰ ਫੈਕਟਰੀ ਜਾਂਦੇ ਸਨ ,ਇਸ ਦੌਰਾਨ ਉਹ ਵੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਲੌਂਗੋਵਾਲ ਦੇ ਤਿੰਨ ਨੌਜਵਾਨ ਪਿੰਡ ਧੌਲਾ ਵਿਖੇ ਟਰਾਈਡੈਂਟ ਫੈਕਟਰੀ 'ਚ ਕੰਮ ਕਰਦੇ ਸਨ।ਇਸ ਦੌਰਾਨ ਬੀਤੀ ਰਾਤ ਜਦੋਂ ਉਹ ਆਪਣੀ ਸਵਿਫ਼ਟ ਕਾਰ ਰਾਹੀਂ ਲੌਂਗੋਵਾਲ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਬਰਨਾਲਾ ਵਿਖੇ ਸੜਕ 'ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ।ਇਸ ਹਾਦਸੇ ਵਿੱਚ ਲੌਂਗੋਵਾਲ ਦੇ ਇੱਕ ਨੌਜਵਾਨ ਹਰਦੀਪ ਸਿੰਘ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ 'ਚ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਲੌਂਗੋਵਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਹਾਦਸੇ ਵਿੱਚ ਜ਼ਖ਼ਮੀ ਹੋਏ ਦੋਵੇਂ ਨੌਜਵਾਨ ਆਪਸ ਵਿੱਚ ਸਕੇ ਭਰਾ ਸਨ।ਇਸ ਘਟਨਾ ਤੋਂ ਬਾਅਦ ਜਦੋਂ ਨੌਜਵਾਨ ਦੀ ਮ੍ਰਿਤਕ ਦੇਹ ਲੌਂਗੋਵਾਲ ਵਿਖੇ ਪੁੱਜੀ ਤਾਂ ਕਸਬੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। -PTCNews-
latest-news road-accident-news india-latest-news news-in-punjabi news-in-punjab longowal-news trident-factory-news
Advertisment

Stay updated with the latest news headlines.

Follow us:
Advertisment