ਚੋਣ ਪ੍ਰਚਾਰ ਦੌਰਾਨ ਡੋਨਾਲਡ ਟ੍ਰੰਪ ਨੇ ਦਿੱਤਾ ਵੱਡਾ ਬਿਆਨ

Donal Trump
Donal Trump

ਅਮਰੀਕਾ ‘ਚ ਰਾਸ਼ਟਰਪਤੀ ਚੋਣ ਨੂੰ ਲੈਕੇ ਪ੍ਰਚਾਰ ਜ਼ੋਰਾਂ ਸ਼ੋਰਾਂ ‘ਤੇ ਹੈ ਇਸ ਦੌਰਾਨ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਰਾਸ਼ਟਰਪਤੀ ਅਹੁਦੇ ਦੇ ਚੋਣ ਲਈ ਸ਼ੁੱਕਰਵਾਰ ਨੂੰ ਆਖਰੀ ਅਧਿਕਾਰਤ ਬਹਿਸ ਹੋਈ। ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।'Look At India, It's Filthy': Donald Trump Shifts Blame On Climate ChangeDonal Trump

ਟਰੰਪ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਬਾਈਡੇਨ ਆਹਮੋ-ਸਾਹਮਣੇ ਬਹਿਸ ਕਰਨ ਲਈ ਚਿੰਤਤ ਸਨ।ਕਿਓਂਕਿ ਇਸ ਦੌਰਾਨ ਟ੍ਰੰਪ ਬਿੰਨਾ ਮਾਸਕ ਦੇ ਹੀ ਬਹਿਸ ਕਰਨ ਲਈ ਪਹੁੰਚੇ ਸਨ। ਇਸ ਤੋਂ ਪਹਿਲਾਂ, ਦੋਹਾਂ ਨੇਤਾਵਾਂ ਵਿਚਕਾਰ ਪਿਛਲੇ ਮਹੀਨੇ ਹੋਏ ਪਹਿਲੀ ਬਹਿਸ ਕਾਫੀ ਗਰਮਾਗਰਮੀ ਰਹੀ ਸੀ, ਜਿਸ ਵਿਚ ਕੋਰੋਨਾ, ਨਸਲੀ ਭੇਦਭਾਵ, ਅਰਥਵਿਵਸਥਾ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦੇ ਉਠਾਏ ਗਏ ਸਨ।US President Donald Trump participates in the final presidential debate against Democratic presidential nominee Joe Biden at Belmont University on October 22 in Nashville, Tennessee.ਉਥੇ ਹੀ ਇਸ ਬਹਿਸ ਦੌਰਾਨ ਅਮਰੀਕੀ ਰਾਸ਼ਟ੍ਰਪਤੀ ਡੋਨਾਲਡ ਟ੍ਰੰਪ ਨੇ ਕੋਰੋਨਾ ਵਾਇਰਸ ਦੇ ਮੁੱਦੇ ‘ਤੇ ਆਪਣਾ ਬਚਾਅ ਕਰਦੇ ਹੋਏ ਵੱਡੀ ਟਿੱਪਣੀ ਭਾਰਤ ‘ਤੇ ਕਰ ਦਿੱਤੀ , ਤੀਜੀ ਬਹਿਸ ਦੌਰਾਨ ਟਰੰਪ ਨੇ ਕੋਰੋਨਾ ਦਾ ਟੀਕਾ ਤਿਆਰ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਕੁਝ ਹਫਤੇ ਵਿਚ ਇਸ ਦੀ ਘੋਸ਼ਣਾ ਕੀਤੀ ਜਾਵੇਗੀ। ਰਾਸ਼ਟਰਪਤੀ ਨੇ ਕਿਹਾ, ਸਾਡੇ ਕੋਲ ਟੀਕਾ ਹੈ, ਜੋ ਆਉਣ ਵਾਲਾ ਹੈ, ਤਿਆਰ ਹੈ।Look At China, India, The Air Is Filthy'; Trump Debates Biden On Climate Change

Donal Trump

ਪਰ ਜੇਕਰ ਭਾਰਤ ਵੱਲ ਦੇਖਿਆ ਜਾਵੇ ਤਾਂ ਉਥੇ ਦਾ ਵਾਤਾਵਰਨ ਬਹੁਤ ਗੰਧਲਾ ਹੈ।ਭਾਰਤ ਵੱਲ ਦੇਖੋ, ਇਸ ਦੀ ਹਵਾ ਗੰਦੀ ਹੈ. ਚੀਨ ਨੂੰ ਦੇਖੋ, ਇਹ ਕਿੰਨਾ ਗੰਦਾ ਹੈ. ਰੂਸ ਗੰਦਾ ਹੈ। ਸਾਡੇ ਕੋਲ ਸਾਫ ਸੁਥਰੀ ਹਵਾ ਪਾਣੀ ਹੈ ਅਤੇ ਵਾਤਾਵਰਨ ਵੀ ਸਵੱਛ ਹੈ।US Presidential Debate 2020

ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਚੰਗਾ ਕੰਮ ਕੀਤਾ ਹੈ ਅਤੇ ਦੇਸ਼ ਨੂੰ ਉਸ ਦੇ ਨਾਲ ਰਹਿਣ ਦੀ ਆਦਤ ਪਾਉਣੀ ਪਵੇਗਾ। ਇਸ ‘ਤੇ ਬਾਈਡੇਨ ਨੇ ਕਿਹਾ ਕਿ ਟਰੰਪ ਕੋਲ ਕੋਈ ਯੋਜਨਾ ਨਹੀਂ ਹੈ। ਖੀਰ ਹੁਣ ਦੇਖਣ ਵਾਲੀ ਗੱਲ ਹੈ ਕਿ 3 ਨਵੰਬਰ ਨੂੰ ਹੋਣ ਵਾਲਿਆਂ ਰਾਸ਼ਟਰਪਤੀ ਚੌਣਾ ‘ਚ ਕਿਸ ਉਮੀਦਵਾਰ ਦੀ ਜਿੱਤ ਹੁੰਦੀ ਹੈ , ਪਰ ਭਾਰਤ ਉੱਤੇ ਟਿੱਪਣੀ ਕਰਨ ਨਾਲ ਟ੍ਰੰਪ ਦਾ ਵਿਰੋਧ ਭਾਰਤ ਵਾਸੀਆਂ ਵੱਲੋਂ ਜਰੂਰ ਕੀਤਾ ਜਾ ਰਿਹਾ ਹੈ।