Sat, Apr 20, 2024
Whatsapp

ਓਲੰਪਿਕ ਖਿਡਾਰੀ ਅੱਗੇ -ਅੱਗੇ ਤੇ ਪੁਲਿਸ ਪਿੱਛੇ ਪਿੱਛੇ , ਅਖੀਰ ਅਜਿਹਾ ਕਿਓਂ ?

Written by  Jagroop Kaur -- May 11th 2021 09:33 PM
ਓਲੰਪਿਕ ਖਿਡਾਰੀ ਅੱਗੇ -ਅੱਗੇ ਤੇ ਪੁਲਿਸ ਪਿੱਛੇ ਪਿੱਛੇ , ਅਖੀਰ ਅਜਿਹਾ ਕਿਓਂ ?

ਓਲੰਪਿਕ ਖਿਡਾਰੀ ਅੱਗੇ -ਅੱਗੇ ਤੇ ਪੁਲਿਸ ਪਿੱਛੇ ਪਿੱਛੇ , ਅਖੀਰ ਅਜਿਹਾ ਕਿਓਂ ?

ਦੇਸ਼ ਅਤੇ ਦੁਨੀਆਂ 'ਚ ਨਾਮਣਾ ਖੱਟਣ ਵਾਲੇ ਕੁਸ਼ਤੀ ਦੇ ਸਟਾਰ ਖਿਡਾਰੀ ਅੱਜ ਕੱਲ ਫਰਾਰ ਚੱਲ ਰਹੇ ਹਨ , ਜਿਸ ਦੀ ਭਾਲ ਵਿਚ ਪੁਲਿਸ ਪਿੱਛੇ ਪਿੱਛੇ ਫਿਰ ਰਹੀ ਹੈ , ਦਰਅਸਲ ਛੱਤਰਸਾਲ ਸਟੇਡੀਅਮ ’ਚ ਭਲਵਾਨਾਂ ਦੇ ਦੋ ਗੁੱਟਾਂ ਵਿਚਾਲੇ ਕੁੱਟਮਾਰ ਤੋਂ ਬਾਅਦ ਫ਼ਰਾਰ ਚੱਲ ਰਹੇ ਉਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਦਿੱਲੀ ਪੁਲਿਸ ਨੇ ਹੁਣ ‘ਲੁੱਕਆਊਟ ਨੋਟਿਸ’ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਿਕ ਭਲਵਾਨਾਂ ਦੇ ਦੋ ਗੁੱਟਾਂ ਵਿਚਾਲੇ ਕੁੱਟਮਾਰ ਦੌਰਾਨ ਇੱਕ ਭਲਵਾਨ ਸਾਗਰ ਧਨਖੜ ਦੀ ਮੌਤ ਹੋ ਗਈ ਸੀ। chhatarsal stadium brawl: kahan chipa ha shushil kumar: chhatrasal stadium  murder case: wrestler sagar murder case in delhi - Navbharat TimesRead More : ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਜਾਣੋ ਕੋਰੋਨਾ ਦਾ ਹਾਲ, ਕਿਥੇ ਮਿਲੀ ਰਾਹਤ ‘ਤੇ… ਪੁਲਿਸ ਮਤਾਬਕ ਭਲਵਾਨ ਸੁਸ਼ੀਲ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਦੇ ਘਰ ਲੀਗਲ ਨੋਟਿਸ ਭੇਜਿਆ ਜਾ ਰਿਹਾ ਹੈ। ਉਹ ਸਾਰੇ ਮੁਲਜ਼ਮ ਹਾਲੇ ਫ਼ਰਾਰ ਹਨ ਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਗਰ ਧਨਖੜ ਦੇ ਦੋ ਸਾਥੀਆਂ ਭਲਵਾਨ ਰਵਿੰਦਰ ਤੇ ਭਗਤ ਸਿੰਘ ਨੇ ਆਪਣੇ ਬਿਆਨ ’ਚ ਸੁਸ਼ੀਲ ਕੁਮਾਰ ਦਾ ਨਾਂ ਲਿਆ ਹੈ। ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਹੈ ਕਿ ਸੁਸ਼ੀਲ ਕੁਮਾਰ ਵੀ ਇਸ ਵਿਵਾਦ ਵਿੱਚ ਸ਼ਾਮਲ ਹਨ। International Wrestler Sagar Dhankar Massacre: If there is no hand in  killing Sagar Dhankhar then why is Olympian Sushil Kumar absconding Jagran  SpecialRead More : ਆਕਸੀਜਨ ਦੀ ਘਾਟ ਨਾਲ ਮਰਨ ਵਾਲੇ ਲੋਕਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਉਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਧੜਿਆਂ ਵਿਚਾਲੇ ਵਿਵਾਦ ਚੱਲ ਰਿਹਾ ਸੀ ,ਜੋ ਕਿ ਕੁੱਟਮਾਰ ਤਕ ਪਹੁੰਚ ਗਿਆ ਇਸ ਦੌਰਾਨ ਇਹ ਵਾਰਦਾਤ ਹੋਈ। ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਐਤਵਾਰ ਤੋਂ ਹੁਣ ਤੱਕ ਪੁਲਿਸ ਦੀ ਇੱਕ ਟੀਮ ਨੇ ਦਿੱਲੀ-ਐਨਸੀਆਰ, ਹਰਿਆਣਾ, ਰਾਜਸਥਾਨ ਸਮੇਤ ਕਈ ਥਾਵਾਂ ਉੱਤੇ ਜਾ ਕੇ ਸੁਸ਼ੀਲ ਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। ਉਥੇ ਹੀ ਇਸ ਮਾਮਲੇ ਵਿਚ ਅਜੇ ਤੱਕ ਖਿਡਾਰੀ ਵੱਲੋਂ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। Click here to follow PTC News on Twitter


Top News view more...

Latest News view more...