Advertisment

ਸਰਕਰੀ ਹਸਪਤਾਲ 'ਚ ਕੋਵਿਡ ਮਰੀਜ਼ ਦੀ ਲੁੱਟ, ਬਣਾਇਆ 21 ਲੱਖ ਦਾ ਬਿੱਲ

author-image
Jagroop Kaur
New Update
ਸਰਕਰੀ ਹਸਪਤਾਲ 'ਚ ਕੋਵਿਡ ਮਰੀਜ਼ ਦੀ ਲੁੱਟ, ਬਣਾਇਆ 21 ਲੱਖ ਦਾ ਬਿੱਲ
Advertisment
ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਹੈ ਉਥੇ ਇਸ ਦ ਨਾਲ ਨਾਲ ਸਿਹਤ ਸਹੂਲਤਾਂ ਦੇ ਉਪਕਰਨਾਂ ਦੀ ਘਾਟ ਵੀ ਪੰਜਾਬ ਦੀ ਸਿਹਤ ਪ੍ਰਣਾਲੀ ਦਾ ਮਿਆਰ ਹੇਠਾਂ ਸੁੱਟ ਰਹੀ ਹੈ। ਇਸੇ ਹਲਾਤਾਂ ਨੂੰ ਦੇਖਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਕੋਰੋਨਾ ਕਾਲ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ।publive-image
Advertisment
Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ… ਉਨ੍ਹਾਂ ਨੇ ਕਿਹਾ ਕਿ ਸਰਕਾਰ ਤਾਂ ਖ਼ੁਦ ਆਈ.ਸੀ.ਯੂ. ’ਚ ਹੈ ਪਤਾ ਨਹੀਂ ਕਦੋਂ ਡਿੱਗ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਹਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ ਪਰ ਪਿੰਡਾਂ ’ਚ ਨਾ ਤਾਂ ਕੋਈ ਵੀ ਲੋਕ ਟੈਸਟ ਕਰਵਾ ਕੇ ਰਾਜ਼ੀ ਹੈ ਅਤੇ ਨਾ ਹੀ ਕੋਈ ਵੈਕਸੀਨੇਸ਼ਨ ਲਗਵਾ ਕੇ ਰਾਜ਼ੀ ਹੈ। ਇਹ ਸਰਕਾਰ ਫੇਲ੍ਹ ਹੋ ਰਹੀ ਹੈ। Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ
ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਜਿਹੜੀ ਇਹ ਤੀਜੀ ਲਹਿਰ ਆਉਣੀ ਹੈ ਉਸ ’ਚ ਬੱਚਿਆਂ ਨੂੰ ਵੱਧ ਖ਼ਤਰਾ ਹੈ ਪਰ ਸਰਕਾਰ ਨੂੰ ਇਸ ’ਤੇ ਕੋਈ ਵੀ ਤਿਆਰੀ ਨਹੀਂ ਹੈ ਤੇ ਉਹ ਸਿਰਫ਼ ਆਪਣੀ ਕੁਰਸੀ ਨੂੰ ਬਚਾਉਣ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਘਾਟ ਕਰਕੇ ਜਿਹੜੇ ਲੋਕ ਮਰ ਰਹੇ ਹਨ। ਉਸ ਲਈ ਕੌਣ ਜ਼ਿੰਮੇਵਾਰ ਹੈ। ਸਾਡੀ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ।ਲੋਕਾਂ ਦੀਆਂ ਮੁਸ਼ਿਕਲਾਂ ਦਾ ਹਲ ਕਰਨ ਦੀ ਬਜਾਏ , ਸਰਕਾਰ ਮੁਕ ਦਰਸ਼ਕ ਬਣੀ ਹੋਈ ਹੈ , ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਨਾਲ ਲੁੱਟ ਹੋ ਰਹੀ ਹੈ। ਲੋਕਾਂ ਦੇ ਬਿੱਲ 21-21 ਲੱਖ ਦੇ ਬਣ ਰਹੇ ਹਨ , ਅੱਜ ਇਕ ਮਰੀਜ ਦੀ ਮੌਤ ਇਲਾਜ ਦੀ ਘਾਟ ਕਾਰਨ ਹੋਈ ਹੈ , ਉਸ ਮਰੀਜ਼ ਦਾ ਬਿੱਲ 21 ਲੱਖ ਰੁਪਏ ਬਣਿਆ , ਅਮ੍ਰਤਸਰ ਦਾ ਸਰਕਾਰੀ ਹਸਪਤਾਲ ਪੀਪੀਈ ਕਿੱਟ ਲਈ 2 ਲੱਖ ਰੁਪਏ ਵਸੂਲ ਰਿਹਾ ਹੈ ਪਰ ਸਰਕਾਰ ਉਸ ਤੇ ਸ਼ਿਕੰਜਾ ਨਹੀਂ ਕਸ ਰਹੀ , ਕੁਝ ਲੋਕ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ ਤੇ ਕੁਝ ਪੈਸੇ ਦੀ ਘਾਟ ਨਾਲ , ਕਿਓਂਕਿ ਇਹਨੇ ਮਹਿੰਗੇ ਬਿੱਲ ਭਰਨ ਯੋਗ ਨਹੀਂ ਹਨ। ਇਸ ਦੇ ਨਾਲ ਹੀ ਕੈਪਟਨ ਅਤੇ ਸਿੱਧੂ ਤੇ ਵੀ ਬਿਕਰਮ ਮਜੀਠੀਆ ਵੱਲੋਂ ਤਿੱਖੇ ਸ਼ਬਦੀ ਹਮਲੇ ਕੀਤੇ ਗਏ।
-
sad amritsar majithia press-confrence bikram-majithia-on-covid-19
Advertisment

Stay updated with the latest news headlines.

Follow us:
Advertisment