Tue, Apr 23, 2024
Whatsapp

14 ਸਾਲਾ ਲੜਕੇ ਨੇ 17 ਸਾਲਾ ਲੜਕੇ ਦਾ ਚਾਕੂ ਮਾਰ ਕੇ ਕੀਤਾ ਕਤਲ

Written by  Joshi -- March 02nd 2018 03:29 PM
14 ਸਾਲਾ ਲੜਕੇ ਨੇ 17 ਸਾਲਾ ਲੜਕੇ ਦਾ ਚਾਕੂ ਮਾਰ ਕੇ ਕੀਤਾ ਕਤਲ

14 ਸਾਲਾ ਲੜਕੇ ਨੇ 17 ਸਾਲਾ ਲੜਕੇ ਦਾ ਚਾਕੂ ਮਾਰ ਕੇ ਕੀਤਾ ਕਤਲ

Lord Promise Nkenda death, 14 YO charged with murder: ਪੂਰਬੀ ਲੰਡਨ ਵਿਚ ਇਕ 14 ਸਾਲਾ ਲੜਕੇ 'ਤੇ ਇਕ 17 ਸਾਲਾ ਲੜਕੇ ਦੀ ਹੱਤਿਆ ਦੇ ਦੋਸ਼ ਲੱਗੇ ਹਨ। ੧੪ ਫਰਵਰੀ ਦੀ ਰਾਤ ਨੂੰ ਗੋਲਡਵਿੰਗ ਕਲੋਜ਼, ਕੈਨਿੰਗ ਟਾਊਨ ਵਿਖੇ 17 ਸਾਲਾ ਨੌਜਵਾਨ ਮ੍ਰਿਤਕ ਪਾਇਆ ਗਿਆ ਸੀ। ਪੋਸਟ ਮਾਰਟਮ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਛਾਤੀ 'ਤੇ ਚਾਕੂ ਦੇ ਕਈ ਵਾਰ ਕੀਤਾ ਗਏ ਸਨ ਅਤੇ ਡੂੰਘੇ ਜ਼ਖਮਾਂ ਕਾਰਨ ਉਸਦੀ ਮੌਤ ਹੋ ਗਈ ਸੀ। ਦੋਸ਼ੀ ਮੁੰਡੇ ਨੂੰ ਸ਼ੁੱਕਰਵਾਰ ਨੂੰ ਸਟ੍ਰੈਟਫੋਰਡ ਯੂਥ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋ ਹੋਰ 17 ਸਾਲਾ ਨੌਜਵਾਨ ਕਤਲ ਦੇ ਦੋਸ਼ 'ਚ ਹਿਰਾਸਤ 'ਚ ਲਏ ਗਏ ਸਨ। ਪੁਲਿਸ ਨੇ ਕਿਹਾ ਕਿ ਇਹ ਕਤਲ ਇੱਕ ਸੋਚੀ ਸਮਝੀ ਸਾਜਿਸ਼ ਸੀ। ਮ੍ਰਿਤਕ ਨੌਜਵਾਨ 2018 ਵਿੱਚ ਹੁਣ ਤੱਕ ਚਾਕੂ ਨਾਲ ਕਤਲ ਹੋਣ ਵਾਲਾ ਤੀਜਾ ਨੌਜਵਾਨ ਹੈ, ਇਸ ਤੋਂ ਪਹਿਲਾਂ 2018 'ਚ 2 ਹੋਰ ਨੌਜਵਾਨਾਂ ਨੂੰ ਚਾਕੂ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। —PTC News


Top News view more...

Latest News view more...