
ਅਟਾਰੀ, 25 ਜੂਨ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਾਣ ਵਾਲੀ 21 ਸਾਲਾ ਲੜਕੀ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਅਤੇ ਬੀਐਸਐਫ ਅਧਿਕਾਰੀਆਂ ਨੇ ਕੌਮਾਂਤਰੀ ਸਰਹੱਦ 'ਤੇ ਦਬੋਚ ਲਿਆ।
ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ
ਹਾਲਾਂਕਿ ਉਸ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਸੀ ਪਰ ਉਸ ਦੇ ਨਾਂ 'ਤੇ ਲੁੱਕ ਆਊਟ ਸਰਕੂਲਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਸੀ, ਜਿਸਤੋਂ ਬਾਅਦ ਉਨ੍ਹਾਂ ਲੜਕੀ ਨੂੰ ਅਟਾਰੀ ਸਰਹੱਦ 'ਤੇ ਪੁਲਿਸ ਹਵਾਲੇ ਕਰ ਦਿੱਤਾ।
ਮੱਧ ਪ੍ਰਦੇਸ਼ ਦੇ ਰੇਵਾ ਦੀ ਰਹਿਣ ਵਾਲੀ ਇਹ ਲੜਕੀ 14 ਜੂਨ ਨੂੰ ਅਚਾਨਕ ਆਪਣੇ ਦਸਤਾਵੇਜ਼ ਅਤੇ ਪਾਸਪੋਰਟ ਲੈ ਕੇ ਘਰੋਂ ਭੱਜ ਗਈ ਸੀ। ਲੜਕੀ ਨਾ ਮਿਲਣ 'ਤੇ ਪਰਿਵਾਰ ਨੇ ਰੇਵਾ ਦੇ ਥਾਣਾ ਕੋਤਵਾਲੀ 'ਚ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਮਗਰੋਂ ਕੁੜੀ ਖ਼ਿਲਾਫ਼ ਐਲਓਸੀ ਜਾਰੀ ਕਰ ਦਿੱਤਾ ਗਿਆ ਸੀ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ।
ਸ਼ਨੀਵਾਰ ਸਵੇਰੇ ਰੇਵਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੇ ਥਾਣਾ ਘਰਿੰਡਾ ਵਿਖੇ ਪਹੁੰਚੀ, ਜਿਥੇ ਲੜਕੀ ਨੂੰ ਰੇਵਾ ਪੁਲਿਸ ਹਵਾਲੇ ਕਰ ਦਿੱਤਾ ਗਿਆ। ਥਾਣਾ ਮੁਖੀ ਘਰਿੰਡਾ ਕਰਮਪਾਲ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਰੇਵਾ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬਜਟ ਸੈਸ਼ਨ ਦੇ ਦੂਜੇ ਦਿਨ: ਭਗਵੰਤ ਮਾਨ ਨੇ One MLA One Pension ਨੂੰ ਦੱਸਿਆ ਇਤਿਹਾਸਕ ਫੈਸਲਾ, Congress ਵੱਲੋਂ ਵਾਕਆਊਟ
ਹੁਣ ਉਹ ਉਸ ਦਾ ਟਰਾਂਜ਼ਿਟ ਰਿਮਾਂਡ ਲੈਣ ਲਈ ਐਸਡੀਐਮ-2 ਕੋਲ ਜਾਣਗੇ, ਜਿੱਥੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹ ਲੜਕੀ ਨੂੰ ਲੈ ਕੇ ਰੇਵਾ ਲਈ ਰਵਾਨਾ ਹੋਣਗੇ।