LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਜਾਣੋਂ ਨਵਾਂ ਰੇਟ

LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਜਾਣੋਂ ਨਵਾਂ ਰੇਟ 

LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਜਾਣੋਂ ਨਵਾਂ ਰੇਟ:ਨਵੀਂ ਦਿੱਲੀ : ਪਹਿਲੀ ਅਗਸਤ ਤੋਂ ਆਮ ਲੋਕਾਂ ਦੇ ਲਈ ਰਾਹਤ ਭਰੀ ਖ਼ਬਰ ਹੈ।ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਰਸੋਈ ਗੈਸ ਦੇ ਰੇਟ ‘ਚ ਭਾਰੀ ਵਾਧਾ ਹੋਵੇਗਾ, ਪਰ 1 ਅਗਸਤ ਨੂੰ ਕੀਮਤਾਂ ‘ਚ ਬਦਲਾਅ ਨਹੀਂ ਹੋਇਆ। ਇਸ ਤੋਂ ਪਹਿਲਾਂ ਪਿਛਲੇ ਦੋ ਮਹੀਨਿਆਂ ‘ਚ ਰਸੋਈ ਗੈਸ ਦੀ ਕੀਮਤ ‘ਚ ਵਾਧਾ ਹੋਇਆ ਸੀ। ਚੇਨਈ ‘ਚ 19 ਕਿੱਲੋ ਵਾਲੇਗੈਸ ਸਿਲੰਡਰਦੇ ਰੇਟ ‘ਚ ਕਟੌਤੀ ਕੀਤੀ ਗਈ ਹੈ।

LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਜਾਣੋਂ ਨਵਾਂ ਰੇਟ

ਦਿੱਲੀ ‘ਚ 14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 594 ਰੁਪਏ ਉਤੇ ਸਥਿਰ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਹੋਰਨਾਂ ਸ਼ਹਿਰਾਂ ਵਿਚ ਵੀ ਸਥਿਰ ਹਨ, ਹਾਲਾਂਕਿ, ਜੁਲਾਈ ਦੇ ਮਹੀਨੇ ਵਿੱਚ ਕੀਮਤਾਂ ਵਿੱਚ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੂਨ ਤੋਂ ਪਹਿਲਾਂ 14.2 ਕਿਲੋ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦਿੱਲੀ ਵਿਚ 11.50 ਰੁਪਏ ਮਹਿੰਗਾ ਹੋ ਗਿਆ ਸੀ। ਇਸ ਦੇ ਨਾਲ ਹੀ ਮਈ ਵਿਚ ਇਹ 162.50 ਰੁਪਏ ਸਸਤਾ ਹੋਇਆ ਸੀ।

ਦਿੱਲੀ ਵਿੱਚ 14.2 ਕਿਲੋ ਦੇ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ਉਤੇ ਸਥਿਰ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ਹੈ। ਚੇਨਈ ਵਿਚ 610.50 ਰੁਪਏ ਹੈ, ਹਾਲਾਂਕਿ ਕੋਲਕਾਤਾ ਵਿੱਚ ਸਿਲੰਡਰ ਦੀਆਂ ਕੀਮਤਾਂ ਵਿੱਚ 50 ਪੈਸੇ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਜਾਣੋਂ ਨਵਾਂ ਰੇਟ

19 ਕਿੱਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿਚ ਬਿਨਾਂ ਕਿਸੇ ਤਬਦੀਲੀ ਦੇ 1135.50 ਰੁਪਏ ‘ਤੇ ਸਥਿਰ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿਚ 19 ਕਿੱਲੋ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 1197.50 ਰੁਪਏ ਤੋਂ ਵਧ ਕੇ 1198.50 ਰੁਪਏ ਹੋ ਗਈ ਹੈ। ਮੁੰਬਈ ਵਿੱਚ 19 ਕਿਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1090.50 ਰੁਪਏ ਤੋਂ ਵਧ ਕੇ 1091 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਚੇਨਈ ‘ਚ 1253 ਰੁਪਏ ਹੋ ਗਿਆ ਹੈ।
-PTCNews