Advertisment

LPG Gas Cylinder ਦੀਆਂ ਘਟੀਆਂ ਕੀਮਤਾਂ, ਅੱਜ ਤੋਂ ਰਸੋਈ ਗੈਸ ਲਈ ਦੇਣੇ ਪੈਣਗੇ ਇੰਨੇ ਪੈਸੇ

author-image
Shanker Badra
Updated On
New Update
LPG Gas Cylinder ਦੀਆਂ ਘਟੀਆਂ ਕੀਮਤਾਂ, ਅੱਜ ਤੋਂ ਰਸੋਈ ਗੈਸ ਲਈ ਦੇਣੇ ਪੈਣਗੇ ਇੰਨੇ ਪੈਸੇ
Advertisment
LPG Gas Cylinder ਦੀਆਂ ਘਟੀਆਂ ਕੀਮਤਾਂ, ਅੱਜ ਤੋਂ ਰਸੋਈ ਗੈਸ ਲਈ ਦੇਣੇ ਪੈਣਗੇ ਇੰਨੇ ਪੈਸੇ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਇਸ ਸੰਕਟ ਦੀ ਘੜੀ 'ਚ ਆਇਲ ਮਾਰਕੀਟਿੰਗ ਕੰਪਨੀਆਂ ਨੇ ਗ਼ੈਰ-ਸਬਸਿਡੀ LPG Gas Cylinder ਭਾਵ ਬਿਨ੍ਹਾਂ ਸਬਸਿਡੀ ਵਾਲੇ ਰੋਸਈ ਗੈਸ ਦੀਆਂ ਕੀਮਤਾਂ 'ਚ 61.5ਕਟੌਤੀ ਕੀਤੀ ਹੈ। ਇਹ ਲਗਾਤਾਰ ਦੂਜੀ ਵਾਰ ਹੈ, ਜਦੋਂ LPG ਗੈਸ ਸਸਤੀ ਹੋਈ ਹੈ। ਜਿਸ ਕਰਕੇ ਆਮ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ। ਦਿੱਲੀ 'ਚ 14.2 ਕਿਲੋਗ੍ਰਾਮ ਵਾਲੇ ਗ਼ੈਰ-ਸਬਸਿਡੀਜ਼ ਰਸੋਈ ਗੈਸ ਸਿਲੰਡਰ ਦੀ ਕੀਮਤ ਘੱਟ ਕੇ 744 ਰੁਪਏ ਰਹਿ ਗਈ ਹੈ, ਜਦਕਿ ਮਾਰਚ ਵਿਚ ਇਸ ਦੀ ਕੀਮਤ 805.50 ਰੁਪਏ ਸੀ। ਇੰਡੀਅਨ ਆਇਲ ਵੱਲੋਂ19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ 96 ਰੁਪਏ ਕਟੌਤੀ ਹੋਣ ਤੋਂ ਬਾਅਦ 1369.50ਕੀਮਤ ਰਹਿ ਗਈ ਹੈ। ਇਸ ਦੇ ਇਲਾਵਾ ਪੰਜ ਕਿਲੋਗ੍ਰਾਮ ਵਾਲਾ ਸਿਲੰਡਰ ਵੀ 21.50 ਰੁਪਏ ਘੱਟ ਹੋ ਕੇ 286.50 ਰੁਪਏ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਰਸੋਈ ਗੈਸ ਸਿਲੰਡਰਾਂ ਦੀ ਮਾਰਕੀਟ ਕੀਮਤ (ਗੈਰ ਸਬਸਿਡੀ ਰੇਟ) ਵਿੱਚ ਕਟੌਤੀ ਤੋਂ ਬਾਅਦ ਹੁਣ 263 ਰੁਪਏ ਖਪਤਕਾਰਾਂ ਦੇ ਖਾਤੇ ਵਿੱਚ ਸਬਸਿਡੀ ਵਜੋਂ ਜਾਣਗੇ। ਇਸ ਤੋਂ ਬਾਅਦ ਖਪਤਕਾਰਾਂ ਨੂੰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਲਗਭਗ 516 ਰੁਪਏ ਹੋਵੇਗੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ 'ਪੈਨਿਕ ਬੁਕਿੰਗ' ਨਾ ਕਰਵਾਉਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਹੁਣ ਸਿਰਫ 15 ਦਿਨਾਂ ਦੇ ਫਰਕ 'ਤੇ ਹੀ ਰਸੋਈ ਗੈਸ ਬੁਕਿੰਗ ਕਰਵਾਈ ਜਾ ਸਕੇਗੀ। ਇਸ ਸਬੰਧੀ ਇੰਡੀਅਨ ਆਇਲ ਦੇ ਪ੍ਰਧਾਨ ਸੰਜੀਵ ਸਿੰਘ ਨੇ ਕਿਹਾ ਕਿ ਦੇਸ਼ ਵਿੱਚ LPG ਦੀ ਕੋਈ ਘਾਟ ਨਹੀਂ ਹੈ। -PTCNews-
lpg-gas-cylinder-news lpg-gas-cylinder
Advertisment

Stay updated with the latest news headlines.

Follow us:
Advertisment