Fri, Apr 26, 2024
Whatsapp

ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ

Written by  Shanker Badra -- March 19th 2021 09:45 AM
ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ

ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ

ਨਵੀਂ ਦਿੱਲੀ : ਦੇਸ਼ ਭਰ 'ਚ ਪਿਛਲੇ 2 ਮਹੀਨਿਆਂ ਵਿੱਚ LPG ਗੈਸ ਸਿਲੰਡਰ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਜ਼ਿਆਦਾ ਪੈਸੇ ਖ਼ਰਚ ਕਰਨੇ ਪੈ ਰਹੇ ਹਨ। ਅਗਰ ਤੁਸੀਂ ਵੀ LPG ਸਿਲੰਡਰ ਦਾ ਇਸਤੇਮਾਲ ਕਰਦੇ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਘਰੇਲੂ ਗੈਸ ਸਿਲੰਡਰ ਖਰੀਦਣ ਤੋਂ ਬਾਅਦ ਲੋਕ ਕਈ ਵਾਰ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਕਿ ਉਨ੍ਹਾਂ ਨੂੰ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ। [caption id="attachment_482659" align="aligncenter" width="1280"]LPG gas Subsidy Status: Concerned about your LPG gas subsidy status ? check it online ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ   ਸਰਕਾਰ ਰਸੋਈ ਗੈਸ ਦੀ ਖ਼ਰੀਦ ਉੱਤੇ ਲੋਕਾਂ ਨੂੰ ਸਬਸਿਡੀ ਦਿੰਦੀ ਹੈ ਜੋ ਡਾਇਰੈਕਟ ਉਨ੍ਹਾਂ ਦੇ ਖਾਤੇ ਵਿੱਚ ਪਾਈ ਜਾਂਦੀ ਹੈ ਪਰ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਖਾਤੇ ਵਿੱਚਸਬਸਿਡੀ ਜਮ੍ਹਾ ਹੋਈ ਹੈ ਜਾਂ ਨਹੀਂ। ਇਸ ਦਾ ਕਾਰਨ ਇਹ ਹੈ ਕਿ ਕਈ ਵਾਰ ਇਕ ਨਿਸ਼ਚਿਤ ਰਾਸ਼ੀ ਤੋਂ ਘੱਟ ਦੀ ਲੈਣ-ਦੇਣ ਦੀ ਸੂਚਨਾ SMS ਰਾਹੀਂ ਨਹੀਂ ਮਿਲਦੀ ਹੈ। [caption id="attachment_482661" align="aligncenter" width="667"]LPG gas Subsidy Status: Concerned about your LPG gas subsidy status ? check it online ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ[/caption] ਇਸ ਕਾਰਨ ਤੋਂ ਕਈ ਲੋਕ ਪਰੇਸ਼ਾਨ ਰਹਿੰਦੇ ਹਨ। ਹਾਲਾਂਕਿ, ਆਪਣੀ ਐੱਲਪੀਜੀ ਕੰਪਨੀ ਦੀ ਵੈੱਬਸਾਈਟ ਰਾਹੀਂ ਤੁਸੀਂ ਆਸਾਨੀ ਨਾਲ ਇਸ ਗੱਲ ਦਾ ਪਤਾ ਲੱਗਾ ਸਕਦੇ ਹੋ ਕਿ ਤੁਹਾਨੂੰ ਸਬਸਿਡੀ ਦੀ ਰਕਮ ਨਿਯਮਿਤ ਮਿਲ ਰਹੀ ਹੈ ਜਾਂ ਨਹੀਂ। ਜੇ ਤੁਹਾਨੂੰ ਸਬਸਿਡੀ ਦੀ ਰਕਮ ਮਿਲ ਰਹੀ ਹੈ ਤਾਂ ਤੁਹਾਨੂੰ ਰਾਸ਼ੀ ਨਾਲ ਜੁੜੀ ਜਾਣਕਾਰੀ ਵੀ ਪਤਾ ਚੱਲ ਜਾਵੇਗੀ ਕਿ ਕਿਸ ਬੁਕਿੰਗ 'ਤੇ ਕਿੰਨੇ ਰੁਪਏ ਦੀ ਸਬਸਿਡੀ ਮਿਲੀ ਹੈ। ਤੁਹਾਨੂੰ ਸਬਸਿਡੀ ਆ ਰਹੀ ਹੈ ਜਾਂ ਨਹੀਂ ਇੱਕ ਵਾਰ ਜ਼ਰੂਰ ਚੈੱਕ ਕਰ ਲਓ। [caption id="attachment_482658" align="aligncenter" width="275"]LPG gas Subsidy Status: Concerned about your LPG gas subsidy status ? check it online ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ[/caption] LPG ਸਬਸਿਡੀ ਆ ਰਹੀ ਹੈ ਜਾਂ ਨਹੀਂ ਚੈੱਕ ਕਰੋ 1. ਸਭ ਤੋਂ ਪਹਿਲਾਂ ਗੈਸ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ http://mylpg.in/hindi/index.aspx ਉੱਤੇ ਜਾਓ2. ਹੋਮ ਪੇਜ ਉੱਤੇ ਵਿਖਾਈ ਦੇ ਰਹੇ LPG ਸਿਲੰਡਰ ਦੀ ਤਸਵੀਰ ਉੱਤੇ ਕਲਿੱਕ ਕਰਨਾ ਹੋਵੇਗਾ 3. ਤੁਹਾਡੇ ਸਾਹਮਣੇ ਇਕ Complaint Box ਖੁੱਲ੍ਹੇਗਾ ਉਸ ਵਿੱਚ Subsidy Status ਲਿਖਕੇ Proceed ਕਲਿੱਕ ਕਰ ਦਿਓ 4. ਇਸ ਤੋਂ ਬਾਅਦ Subsidy Related (PAHAL) ਦੇ ਬਟਨ ਉੱਤੇ ਕਲਿੱਕ ਕਰੋ 5. ਸਕਰੌਲ ਕਰਨ 'ਤੇ Sub Category ਵਿਚ ਕੁਝ ਨਵੇਂ ਆਪਸ਼ਨ ਖੁੱਲ੍ਹ ਜਾਣਗੇ 6. ਉਸ ਵਿਚ ਗਾਹਕਾਂ ਨੂੰ Subsidy Not Received ਉੱਤੇ ਕਲਿੱਕ ਕਰਨਾ ਹੋਵੇਗਾ 7. ਕਲਿੱਕ ਕਰਨ ਤੋਂ ਬਾਅਦ ਇਕ ਪੇਜ ਖੁੱਲ੍ਹੇਗਾ ਉਸ ਉੱਤੇ Subsidy Status Check ਕਰਨ ਦੇ ਲਈ 2 ਆਪਸ਼ਨ ਵਿਖਾਈ ਦੇਣਗੇ 8. ਪਹਿਲਾ Registered Mobile Number ਅਤੇ ਦੂਜਾ LPG ID 9. ਅਗਰ ਮੋਬਾਇਲ ਨੰਬਰ ਲਿੰਕ ਨਹੀਂ ਹੈ ਤਾਂ ID ਦਾ ਇਕ ਆਪਸ਼ਨ ਵਿਖਾਈ ਪਵੇਗਾ 10. ਉਸ ਜਗ੍ਹਾ ਉੱਤੇ ਗੈਸ ਕਨੈਕਸ਼ਨ ਦੀ ID ਪਾਣੀ ਹੋਵੇਗੀ ਉਸ ਤੋਂ ਬਾਅਦ ਵੈਰੀਫਾਈ ਕਰਕੇ Submit ਘਰ ਸਬਸਿਡੀ ਨਾਲ ਜੁੜੀ ਸਾਰੀ ਜਾਣਕਾਰੀ ਸਾਹਮਣੇ ਆ ਜਾਏਗੀ। [caption id="attachment_482657" align="aligncenter" width="275"]LPG gas Subsidy Status: Concerned about your LPG gas subsidy status ? check it online ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ[/caption] ਸਬਸਿਡੀ ਚੈੱਕ ਕਰਨ ਦਾ ਦੂਸਰਾ ਤਰੀਕਾ 1. ਆਪਣੀ ਐੱਲਪੀਜੀ ਸਰਵਿਸ ਪ੍ਰੋਵਾਈਡਰ ਕੰਪਨੀ ਦੀ ਵੈੱਬਸਾਈਟ ਨੂੰ ਕਿਸੇ ਵੀ ਬ੍ਰਾਊਜ਼ਰ 'ਚ ਖੋਲ੍ਹੋ। 2. ਜੇ ਤੁਸੀਂ ਪਹਿਲਾਂ ਤੋਂ ਵੈੱਬਸਾਈਟ 'ਤੇ ਅਕਾਊਂਟ ਬਣਾਇਆ ਹੋਇਆ ਹੈ ਤਾਂ ਲਾਗਇੰਨ ਆਈਡੀ 'ਤੇ ਪਾਸਵਰਡ ਤੋਂ ਲਾਗਇੰਨ ਕਰੋ। 3. ਜੇ ਤੁਸੀਂ ਅਕਾਊਂਟ ਨਹੀਂ ਬਣਾਇਆ ਹੈ ਤਾਂ ਐੱਲਪੀਜੀ ਸਿਲੰਡਰ, ਕੰਜ਼ਮਿਊਰ ਨੰਬਰ ਤੇ ਹੋਰ ਜਾਣਕਾਰੀ ਦੀ ਮਦਦ ਨਾਲ ਅਕਾਊਂਟ ਬਣਾਓ ਤੇ ਫਿਰਲਾਗਇੰਨ ਕਰੋ। 4. ਲਾਗਇੰਨ ਕਰਨ ਤੋਂ ਬਾਅਦ ਤੁਹਾਨੂੰ 'View Cylinder Booking History' ਦੇ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। 5. ਇੱਥੇ ਤੁਹਾਨੂੰ ਸਬਸਿਡੀ ਨਾਲ ਜੁੜੀ ਪੂਰੀ ਜਾਣਕਾਰੀ ਮਿਲ ਜਾਵੇਗੀ। [caption id="attachment_482656" align="aligncenter" width="1280"]LPG gas Subsidy Status: Concerned about your LPG gas subsidy status ? check it online ਕੀ ਤੁਹਾਨੂੰ LPG Cylinder 'ਤੇ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ ? ਇਸ ਤਰੀਕੇ ਨਾਲ ਕਰ ਸਕਦੇ ਹੋ ਚੈੱਕ[/caption] ਦੱਸ ਦੇਈਏ ਕਿ ਜੇ ਤੁਹਾਨੂੰ ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਤੁਹਾਨੂੰ ਆਪਣੇ ਐੱਲਪੀਜੀ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ। ਸਬਸਿਡੀ ਨਾ ਮਿਲਣ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ 'ਚ ਸਭ ਤੋਂ ਵੱਡਾ ਕਾਰਨ ਹੈ ਕੇਵਾਈਸੀ ਤੋਂ ਜੁੜੇ ਦਸਤਾਵੇਜ਼ਾਂ ਦਾ ਅਪਡੇਟ ਨਹੀਂ ਹੋਣਾ। ਇਸ 'ਚ ਜੇ ਤੁਹਾਡਾ ਆਧਾਰ ਜੇ ਐੱਲਪੀਜੀ ਆਈਡੀ ਤੋਂ ਲਿੰਕ ਨਹੀਂ ਹੈ ਤਾਂ ਤੁਹਾਡੀ ਸਬਸਿਡੀ ਨਹੀਂ ਮਿਲੇਗੀ। ਇਸੇ ਤਰ੍ਹਾਂ ਜੇ ਤੁਹਾਡਾ ਆਧਾਰ ਦਿੱਤੇ ਗਏ ਬੈਂਕ ਅਕਾਊਂਟ ਨਾਲ ਲਿੰਕ ਨਹੀਂ ਹੈ ਤਾਂ ਤੁਹਾਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ। ਘਰ ਬੈਠੇ  Aadhaar ਨਾਲ ਲਿੰਕ ਕਰੋ ਗੈਸ ਕਨੈਕਸ਼ਨ ਅਗਰ ਤੁਸੀਂ ਆਪਣਾ ਆਧਾਰ  (Aadhaar) LPG ਕਨੈਕਸ਼ਨ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਇਹ ਕੰਮ ਤੁਸੀਂ ਘਰ ਬੈਠ ਕੇ ਆਨਲਾਇਨ ਕਰ ਸਕਦੇ ਹੋ, ਤਾਂਕੀ ਅਗਰ ਤੁਹਾਡੀ ਸਬਸਿਡੀ ਰੁਕ ਗਈ ਹੈ ਤਾਂ ਦੁਬਾਰਾ ਮਿਲਣ ਲੱਗ ਜਾਏ ਅਜਿਹੇ ਕਈ ਤਰੀਕੇ ਹਨ ਜਿਸ ਦੇ ਜ਼ਰੀਏ ਤੁਸੀਂ ਆਧਾਰ ਅਤੇ LPG ਕਨੈਕਸ਼ਨ ਨੂੰ ਲਿੰਕ ਕਰ ਸਕਦੇ ਹਨ ਜਿਵੇਂ ਕਾਲ ਕਰ ਕੇ, IVRS  ਦੇ ਜ਼ਰੀਏ ਅਤੇ SMS ਕਰਕੇ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। -PTCNews


Top News view more...

Latest News view more...