Thu, Apr 25, 2024
Whatsapp

ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਉਂਦਾ , ਸਭ ਹੈਰਾਨ

Written by  Shanker Badra -- July 03rd 2019 12:24 PM -- Updated: July 03rd 2019 12:28 PM
ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਉਂਦਾ , ਸਭ ਹੈਰਾਨ

ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਉਂਦਾ , ਸਭ ਹੈਰਾਨ

ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਉਂਦਾ , ਸਭ ਹੈਰਾਨ:ਲਖਨਊ : ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਓਥੇ ਇੱਕ 20 ਸਾਲਾ ਨੌਜਵਾਨ ਦਫ਼ਨਾਏ ਜਾਣ ਤੋਂ ਕੁੱਝ ਸਮਾਂ ਪਹਿਲਾਂ ਜਿਉਂਦਾ ਹੋ ਗਿਆ ਹੈ।ਜਾਣਕਾਰੀ ਅਨੁਸਾਰ ਜਦੋਂ ਮ੍ਰਿਤਕ ਨੌਜਵਾਨ ਨੂੰ ਦਫ਼ਨਾਉਣ ਲਈ ਕਬਰ ਪੁੱਟ ਲਈ ਗਈ ਤੇ ਜਦੋਂ ਉਸ ਨੂੰ ਦਫ਼ਨਾਇਆ ਜਾਣ ਲੱਗਿਆ ਤਾਂ ਉਸੇ ਵੇਲੇ ਉਸਦੇ ਪਰਿਵਾਰ ਨੇ ਮ੍ਰਿਤਕ ਨੌਜਵਾਨ ਦੇ ਸਰੀਰ 'ਚ ਕੁਝ ਹਰਕਤ ਦੇਖੀ।ਇਸ ਤੋਂ ਬਾਅਦ ਪਰਿਵਾਰ ਵਾਲੇ ਮੁਹੰਮਦ ਫੁਰਕਾਨ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ। [caption id="attachment_314481" align="aligncenter" width="300"]Lucknow deceased youth deadbody Burying Being alive
ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਊਂਦਾ , ਸਭ ਹੈਰਾਨ[/caption] ਦੱਸ ਦੇਈਏ ਕਿ ਫੁਰਕਾਨ ਨੂੰ ਇੱਕ ਦੁਰਘਟਨਾ ਮਗਰੋਂ 21 ਜੂਨ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।ਸੋਮਵਾਰ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਉਸ ਦੇ ਸਰੀਰ ਨੂੰ ਐਬੂਲੈਂਸ ਦੁਆਰਾ ਉਸਦੇ ਘਰ ਪਹੁੰਚਾ ਦਿੱਤਾ ਗਿਆ। [caption id="attachment_314483" align="aligncenter" width="300"]Lucknow deceased youth deadbody Burying Being alive
ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਊਂਦਾ , ਸਭ ਹੈਰਾਨ[/caption] ਇਸ ਦੌਰਾਨ ਫੁਰਕਾਨ ਦੇ ਵੱਡੇ ਭਰਾ ਮੁਹੰਮਦ ਇਰਫ਼ਾਨ ਨੇ ਦੱਸਿਆ ਕਿ ਫੁਰਕਾਨ ਦੀ ਮੌਤ ਤੋਂ ਬਾਅਦ ਉਸ ਨੂੰ ਦਫਨਾਉਣ ਦੀਆਂ ਤਿਆਰੀਆਂ ਕਰ ਚੁੱਕੇ ਸਨ ਪਰ ਉਸ ਨੂੰ ਅਚਾਨਕ ਜ਼ਿੰਦਾ ਦੇਖ ਕੇ ਅਸੀਂ ਸਾਰੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਫੁਰਕਾਨ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਹਾਲੇ ਜਿਊਂਦਾ ਹੈ ਤੇ ਉਸ ਨੂੰ ਵੈਂਟੀਲੇਟਰ ’ਤੇ ਰੱਖ ਦਿੱਤਾ ਹੈ। [caption id="attachment_314482" align="aligncenter" width="300"]Lucknow deceased youth deadbody Burying Being alive
ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਊਂਦਾ , ਸਭ ਹੈਰਾਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਨੇਡਾ ‘ਚ ਸਕਾਰਬੋ ਬੀਚ ‘ਤੇ ਮੋਹਾਲੀ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ , 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਸੀਂ ਪ੍ਰਾਈਵੇਟ ਹਸਪਤਾਲ ਨੂੰ 7 ਲੱਖ ਰੁਪਏ ਦਾ ਭੁਗਤਾਨ ਕਰ ਚੁੱਕੇ ਸੀ ਅਤੇ ਜਦੋਂ ਅਸੀਂ ਹਸਪਤਾਲ ਵਾਲਿਆਂ ਨੂੰ ਦੱਸਿਆ ਕਿ ਸਾਡੇ ਕੋਲ ਦੇਣ ਲਈ ਹੁਣ ਪੈਸੇ ਨਹੀਂ ਤਾਂ ਉਨ੍ਹਾਂ ਨੇ ਮੰਗਲਵਾਰ ਨੂੰ ਫੁਰਕਾਨ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਮਾਮਲੇ ਨੂੰ ਲੈ ਕੇ ਲਖਨਊ ਦੇ ਮੁੱਖ ਸਿਹਤ ਅਫ਼ਸਰ (ਸੀਐਮਓ) ਨਰਿੰਦਰ ਅਗਰਵਾਲ ਨੇ ਕਿਹਾ ਕਿ ਅਸੀਂ ਮਾਮਲੇ ਦਾ ਨੋਟਿਸ ਲਿਆ ਹੈ ਤੇ ਇਸਦੀ ਪੂਰੀ ਜਾਂਚ ਕੀਤੀ ਜਾਵੇਗੀ। -PTCNews


Top News view more...

Latest News view more...