Advertisment

ਇਸ ਬੱਚੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲਿਆ ਨਵਾਂ ਜੀਵਨ , ਪਰਿਵਾਰ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ

author-image
Shanker Badra
Updated On
New Update
ਇਸ ਬੱਚੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲਿਆ ਨਵਾਂ ਜੀਵਨ , ਪਰਿਵਾਰ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
Advertisment
ਅੰਮ੍ਰਿਤਸਰ : ਕਹਿੰਦੇ ਹਨ ਕਿ ਜਦੋਂ ਕੋਈ ਦਵਾ ਕੰਮ ਨਹੀ ਕਰਦੀ ,ਉਦੋਂ ਵਾਹਿਗੁਰੂ ਜੀ ਦੇ ਚਰਨਾਂ 'ਚ ਸੱਚੇ ਮਨ ਨਾਲ ਕੀਤੀ ਅਰਦਾਸ ਕੰਮ ਕਰ ਜਾਂਦੀ ਹੈ ,ਅਜਿਹਾ ਹੀ ਲੁਧਿਆਣਾ ਦੀ 15 ਸਾਲ ਦੀ ਕਾਵੇਰੀ ਨਾਲ ਹੋਇਆ ਹੈ , ਜੋ ਕਿ ਪਿਛਲੇ 8 ਸਾਲ ਤੋਂ ਬੌਨ ਕੈਸਰ ਨਾਲ ਪੀੜਤ ਸੀ। ਵੱਖ -ਵੱਖ ਹਸਪਤਾਲਾਂ 'ਚ 18 ਲੱਖ ਰੁਪਏ ਖਰਚਣ ਦੇ ਬਾਅਦ ਵੀ ਉਸ ਨੂੰ ਅਰਾਮ ਨਹੀਂ ਮਿਲ ਰਿਹਾ ਸੀ , ਜਿਸਦੇ ਚਲਦੇ ਪਰਿਵਾਰ ਦੀ ਆਸ ਹੀ ਖ਼ਤਮ ਹੋ ਗਈ ਸੀ। publive-image ਇਸ ਬੱਚੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲਿਆ ਨਵਾਂ ਜੀਵਨ , ਪਰਿਵਾਰ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਜਦੋਂ ਇਸ ਪਰਿਵਾਰ ਨੂੰ ਬਲਵਿੰਦਰ ਗਰੇਵਾਲ ਨੇ ਉਨ੍ਹਾਂ ਨੂੰ ਗੁਰੂ ਘਰ ਜਾਣ ਦੀ ਸਲਾਹ ਦਿਤੀ। ਜਦੋਂ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਤਾਂ ਗੁਰੂ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ ਅਤੇ ਦੁਖ ਭੰਜਨੀ ਬੇਰੀ ਹੇਠ ਇਸ਼ਨਾਨ ਕਰਵਾਉਣ ਤੋਂ ਬਾਅਦ ਇਸ ਬੱਚੀ ਨੂੰ ਨਵਾਂ ਜੀਵਨ ਮਿਲਿਆ। ਗੁਰੂ ਰਾਮਦਾਸ ਦੀ ਅਪਾਰ ਬਖਸ਼ਿਸ਼ ਸਦਕਾ ਹੁਣ ਇਹ ਬੱਚੀ ਚੱਲਣ ਫ਼ਿਰਨ ਵਿਚ ਸਮੱਰਥ ਹੈ। publive-image ਇਸ ਬੱਚੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲਿਆ ਨਵਾਂ ਜੀਵਨ , ਪਰਿਵਾਰ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਇਸ ਮੌਕੇ ਕਾਵੇਰੀ ਦੀ ਮਾਤਾ ਬਬੀਤਾ ਨੇ ਦੱਸਿਆ ਕਿ ਸਾਡੀ ਬੇਟੀ ਨੂੰ ਗੁਰੂ ਘਰੋਂ ਜੀਵਨ ਦੀ ਨਵੀਂ ਦਿਸ਼ਾ ਮਿਲੀ ਹੈ, ਜਿਸਦੇ ਚੱਲਦੇ ਅੱਜ ਅਸੀਂ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾਂ ,ਸਾਨੂੰ ਲੁਧਿਆਣਾ ਦੇ ਹੀ ਇੱਕ ਗੁਰਸਿੱਖ ਬਲਵਿੰਦਰ ਗਰੇਵਾਲ ਨੇ ਗੁਰੂ ਘਰ ਦਾ ਰਾਹ ਦਿਖਾਇਆ ਸੀ ,ਜਿਸਦੇ ਚਲਦੇ ਅਸੀ ਗੁਰੂ ਘਰੋਂ ਨਵਾਂ ਜੀਵਨ ਲੈ ਕੇ ਜਾ ਰਹੇ ਹਾਂ। publive-image ਇਸ ਬੱਚੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲਿਆ ਨਵਾਂ ਜੀਵਨ , ਪਰਿਵਾਰ ਨੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਪਾਠੀ ਸਿੰਘ ਗੁਰਮੁਖ ਸਿੰਘ ਅਮੀਸ਼ਾ ਅਤੇ ਬਲਵਿੰਦਰ ਗਰੇਵਾਲ ਨੇ ਦੱਸਿਆ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀ ਅਤੇ ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀਂ , ਜਿਸਦੇ ਚਲਦੇ ਅੱਜ ਇਸ ਰਹਿਮਤ ਸਦਕਾ ਇਸ ਬੇਟੀ ਕਾਵੇਰੀ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ। -PTCNews-
ludhiana sachkhand-sri-harmandir-sahib bone-cancer 15-year-old-girl kaveri
Advertisment

Stay updated with the latest news headlines.

Follow us:
Advertisment