Advertisment

ਨਹੀਂ ਬਰਦਾਸ਼ਤ ਹੋਈ ਸੌਂਕਣ , ਲੜਕੀ ਨੇ ਆਪਣੀ ਸੌਂਕਣ 'ਤੇ ਸੁੱਟਿਆ ਤੇਜ਼ਾਬ

author-image
Shanker Badra
Updated On
New Update
ਨਹੀਂ ਬਰਦਾਸ਼ਤ ਹੋਈ ਸੌਂਕਣ , ਲੜਕੀ ਨੇ ਆਪਣੀ ਸੌਂਕਣ 'ਤੇ ਸੁੱਟਿਆ ਤੇਜ਼ਾਬ
Advertisment
ਨਹੀਂ ਬਰਦਾਸ਼ਤ ਹੋਈ ਸੌਂਕਣ , ਲੜਕੀ ਨੇ ਆਪਣੀ ਸੌਂਕਣ 'ਤੇ ਸੁੱਟਿਆ ਤੇਜ਼ਾਬ:ਲੁਧਿਆਣਾ : ਲੁਧਿਆਣਾ ਵਿੱਚ ਪਿਛਲੇ ਦਿਨੀਂ 2 ਲੜਕੀਆਂ ‘ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਦੌਰਾਨ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਲਝਾ ਲਿਆ ਹੈ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤੇਜ਼ਾਬੀ ਹਮਲਾ ਕਿਸੇ ਲੜਕੇ ਨੇ ਨਹੀਂ ਕੀਤਾ ਸਗੋਂ ਦੂਸਰੀ ਪੀੜਤ ਲੜਕੀ ਨੇ ਹੀ ਕੀਤਾ ਹੈ।ਜਿਸ ਦਾ ਪੁਲਿਸ ਨੇ ਅਸਲੀ ਸੱਚ ਸਾਹਮਣੇ ਲਿਆਂਦਾ ਹੈ। Ludhiana 2 girls acid Throw Case Police Gir And Boy Against Case Registered ਨਹੀਂ ਬਰਦਾਸ਼ਤ ਹੋਈ ਸੌਂਕਣ , ਲੜਕੀ ਨੇ ਆਪਣੀ ਸੌਂਕਣ 'ਤੇ ਸੁੱਟਿਆ ਤੇਜ਼ਾਬ
Advertisment
ਹੋਰ ਖਬਰਾਂ: 1984 ਸਿੱਖ ਕਤਲੇਆਮ ਮਾਮਲਾ : ਹਾਈਕੋਰਟ ਵੱਲੋਂ ਦੋਸ਼ੀ ਕਰਾਰ 9 ਵਿਅਕਤੀਆਂ ਨੂੰ ਸੁਪਰੀਮ ਕੋਰਟ ਨੇ ਕੀਤਾ ਬਰੀ ਜਾਣਕਾਰੀ ਮੁਤਾਬਕ ਦੋਸ਼ੀ ਲੜਕੀ ਨਿਧੀ ਡੇਢ ਸਾਲ ਤੋਂ ਦੀਪਵੰਸ਼ ਨਾਂ ਦੇ ਮੁੰਡੇ ਨਾਲ ਲਿਵ-ਇਨ-ਰਿਲੇਸ਼ਨ 'ਚ ਸੈਦਾ ਮੁਹੱਲੇ 'ਚ ਕਿਰਾਏ 'ਤੇ ਰਹਿ ਰਹੀ ਹੈ।ਇਸ ਤੋਂ ਬਾਅਦ ਦੀਪਵੰਸ਼ ਦੀ ਦੂਸਰੀ ਪੀੜਤ ਲੜਕੀ ਨਿਸ਼ਾ ਨਾਲ ਦੋਸਤੀ ਹੋ ਗਈ ਕਿਉਂਕਿ ਦੀਪਵੰਸ਼ ਅਤੇ ਨਿਸ਼ਾ ਦੋਵੇਂ ਆਨਲਾਈਨ ਕੰਪਨੀ ਵਿਚ ਇਕੱਠੇ ਕੰਮ ਕਰਦੇ ਸਨ।ਉਹ ਵੀ ਇੱਕ ਦੂਜੇ ਦੇ ਕਰੀਬੀ ਦੋਸਤ ਬਣ ਗਏ ਸਨ ਪਰ ਇਸ ਗੱਲ ਦਾ ਪਤਾ ਜਦੋਂ ਉਸਦੀ ਪੁਰਾਣੀ ਸਹੇਲੀ ਨਿਧੀ ਨੂੰ ਲੱਗਾ ਤਾਂ ਪੀੜਤਾ ਨਿਸ਼ਾ ਨੂੰ ਫੋਨ ਕਰ ਕੇ ਦੂਰ ਰਹਿਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਸ ਦਾ ਦੀਪਵੰਸ਼ ਨਾਲ ਵਿਆਹ ਹੋ ਚੁੱਕਾ ਹੈ। Ludhiana 2 girls acid Throw Case Police Gir And Boy Against Case Registered ਨਹੀਂ ਬਰਦਾਸ਼ਤ ਹੋਈ ਸੌਂਕਣ , ਲੜਕੀ ਨੇ ਆਪਣੀ ਸੌਂਕਣ 'ਤੇ ਸੁੱਟਿਆ ਤੇਜ਼ਾਬ ਇਸ ਤੋਂ ਬਾਅਦ ਨਿਧੀ ਨੇ ਇੱਕ ਸਾਜਿਸ਼ ਤਹਿਤ ਨਿਸ਼ਾ ਨੂੰ ਆਪਣੇ ਘਰ ਸੈਂਦਾ ਚੌਕ ਬੁਲਾਇਆ ਅਤੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਖੁਦ ਵੀ ਇਸ ਦੌਰਾਨ ਝੁਲਸ ਗਈ ਸੀ।ਜਿਸ ਤੋਂ ਬਾਅਦ ਦੋਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਉਸ ਸਮੇਂ ਉਨ੍ਹਾਂ ਨੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਪਰ ਪੁਲਿਸ ਨੇ ਆਖ਼ਿਰਕਾਰ ਸੱਚ ਲੱਭ ਹੀ ਲਿਆ ਹੈ।ਇਸ ਤੋਂ ਬਾਅਦ ਪੁਲਿਸ ਨੇ ਦੀਪਵੰਸ਼ ਤੇ ਨਿਧੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ -
latest-news india-latest-news news-in-punjabi news-in-punjab ludhiana-acid-attack
Advertisment

Stay updated with the latest news headlines.

Follow us:
Advertisment