Fri, Apr 26, 2024
Whatsapp

ਲੁਧਿਆਣਾ : Birthday ਪਾਰਟੀ 'ਚ ਚੱਲੀ ਗੋਲੀ , ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ

Written by  Shanker Badra -- September 14th 2019 02:29 PM
ਲੁਧਿਆਣਾ : Birthday ਪਾਰਟੀ 'ਚ ਚੱਲੀ ਗੋਲੀ , ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ

ਲੁਧਿਆਣਾ : Birthday ਪਾਰਟੀ 'ਚ ਚੱਲੀ ਗੋਲੀ , ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ

ਲੁਧਿਆਣਾ : Birthday ਪਾਰਟੀ 'ਚ ਚੱਲੀ ਗੋਲੀ , ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ:ਲੁਧਿਆਣਾ : ਲੁਧਿਆਣਾ ਦੇ ਪਵਲੀਅਨ ਮਾਲ 'ਚ ਸਥਿਤ ਇਕ ਰੈਸਟੋਰੈਂਟ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ।ਮ੍ਰਿਤਕ ਦੀ ਪਹਿਚਾਣ ਮਨਜੀਤ ਸਿੰਘ ਵਜੋਂ ਹੋਈ ਹੈ। ਜਦੋਂ ਕਿ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। [caption id="attachment_339753" align="aligncenter" width="300"]Ludhiana Birthday Party One person died after shoot ਲੁਧਿਆਣਾ : Birthday ਪਾਰਟੀ 'ਚ ਚੱਲੀ ਗੋਲੀ , ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਉਰਫ ਪੱਪੂ ਵੱਲੋਂ ਪਵੇਲੀਅਨ ਮਾਲ 'ਚ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ।ਇਸ ਪਾਰਟੀ 'ਚ ਪੱਪੂ ਦੇ ਦੋਸਤ ਮਨਜੀਤ ਸਿੰਘ ਸਮੇਤ ਜਗਦੀਪ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਬਿੰਦੀ ਵੀ ਮੌਜੂਦ ਸਨ। [caption id="attachment_339756" align="aligncenter" width="300"]Ludhiana Birthday Party One person died after shoot ਲੁਧਿਆਣਾ : Birthday ਪਾਰਟੀ 'ਚ ਚੱਲੀ ਗੋਲੀ , ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ[/caption] ਇਸ ਪਾਰਟੀ ਦੌਰਾਨ 12 ਵਜੇ ਪੱਪੂ ਦੇ ਤਿੰਨਾਂ ਦੋਸਤਾਂ ਦਾ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਹੱਥੋਪਾਈ ਦੌਰਾਨ ਜਸਵਿੰਦਰ ਸਿੰਘ ਉਰਫ ਬਿੰਦੀ ਨੇ ਮਨਜੀਤ ਸਿੰਘ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਮਨਜੀਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। [caption id="attachment_339755" align="aligncenter" width="300"]Ludhiana Birthday Party One person died after shoot ਲੁਧਿਆਣਾ : Birthday ਪਾਰਟੀ 'ਚ ਚੱਲੀ ਗੋਲੀ , ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ[/caption] ਇਸ ਮਾਮਲੇ ਵਿੱਚ ਪੁਲਿਸ ਨੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਵਾਰਦਾਤ 'ਚ ਵਰਤਿਆ ਰਿਵਾਲਵਰ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ। ਲੁਧਿਆਣਾ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਖ਼ੁਲਾਸਾ ਕੀਤਾ ਹੈ ਕਿ ਆਰੋਪੀ ਵਿਅਕਤੀ ਦੇ ਖਿਲਾਫ਼ ਪਹਿਲਾਂ ਵੀ 3 ਮਾਮਲੇ ਦਰਜ ਹਨ। -PTCNews


Top News view more...

Latest News view more...