Advertisment

ਲੁਧਿਆਣਾ ਦੀ ਇੱਕ ਹੋਰ ਫੈਕਟਰੀ 'ਚ ਲੱਗੀ ਅੱਗ, ਬੱਚੇ ਦੀ ਮੌਤ

author-image
Ragini Joshi
New Update
ਲੁਧਿਆਣਾ ਦੀ ਇੱਕ ਹੋਰ ਫੈਕਟਰੀ 'ਚ ਲੱਗੀ ਅੱਗ, ਬੱਚੇ ਦੀ ਮੌਤ
Advertisment
ਪੰਜਾਬ ਦਾ ਉਦਯੋਗਿਕ ਨਗਰ ਕਹਾਉਂਦਾ ਲੁਧਿਆਣਾ ਨਿੱਤ ਨਵੇਂ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈ। ਪਿਛਲੇ ਦਿਨੀਂ ਫੇਕਟਰੀ 'ਚ ਲੱਗੀ ਅੱਗ ਕਾਰਨ ਜਿੱਥੇ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਉਥੇ ਹੀ ਗਿਆਸਪੁਰਾ ਸਥਿਤ ਬਲੇਡ ਬਨਾਉਣ ਵਾਲੀ ਇਕ ਫੈਕਟਰੀ 'ਚ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਲੁਧਿਆਣਾ ਦੀ ਇੱਕ ਹੋਰ ਫੈਕਟਰੀ 'ਚ ਲੱਗੀ ਅੱਗ, ਬੱਚੇ ਦੀ ਮੌਤਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਫੈਕਰੀ 'ਚ ਪਹਿਲਾਂ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਉਸ 'ਚ ਅੱਗ ਲੱਗ ਗਈ। ਇਸ ਅੱਗ 'ਚ ਇੱਕ ਔਰਤ ਦੇ ਜ਼ਖਮੀ ਹੋਣ ਦੀ ਅਤੇ ਇੱਕ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਔਰਤ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚ ਗਈਆਂ ਸਨ, ਜਿਹਨਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। —PTC News-
Advertisment

Stay updated with the latest news headlines.

Follow us:
Advertisment