ਲੁਧਿਆਣਾ: ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਮਾਲਗੱਡੀ ਦਾ ਪਟੜੀ ਤੋਂ ਉਤਰਿਆ ਡੱਬਾ (ਤਸਵੀਰਾਂ)

Train

ਲੁਧਿਆਣਾ: ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਮਾਲਗੱਡੀ ਦਾ ਪਟੜੀ ਤੋਂ ਉਤਰਿਆ ਡੱਬਾ (ਤਸਵੀਰਾਂ),ਲੁਧਿਆਣਾ: ਲੁਧਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਮਾਲਗੱਡੀ ਦਾ ਡੱਬਾ ਪਟੜੀ ਤੋਂ ਉਤਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਅੰਮ੍ਰਿਤਸਰ-ਲੁਧਿਆਣਾ ਦਾ ਇੱਕ ਤਰਫਾ ਰੂਟ ਪ੍ਰਭਾਵਿਤ ਹੋ ਗਿਆ ਹੈ।

Train ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਵਿਭਾਗ ਦੀ ਮਕੈਨੀਕਲ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਈ ਜਾਨੀ -ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਹੋਰ ਪੜ੍ਹੋ: ਨਸ਼ਾ ਤਸਕਰੀ ‘ਚ ਔਰਤਾਂ ਵੀ ਸਰਗਰਮ, ਜਲੰਧਰ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਣੇ 1 ਮਹਿਲਾ ਗ੍ਰਿਫਤਾਰ

Train ਇਸ ਹਾਦਸੇ ਤੋਂ ਬਾਅਦ ਕਈ ਟਰੇਨਾਂ ਨੂੰ ਸਟੇਸ਼ਨ ‘ਤੇ ਰੋਕ ਲਿਆ ਗਿਆ। ਲੁਧਿਆਣਾ ਦੇ ਸਟੇਸ਼ਨ ਮਾਸਟਰ ਮੁਤਾਬਕ ਹਾਦਸਾ ਸਵੇਰੇ ਵਾਪਰਿਆ, ਜਿਸ ਤੋਂ ਤੁਰੰਤ ਬਾਅਦ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਲਾਈਨਾਂ ਦੀ ਮੁਰੰਮਤ ਕਰਾਉਣੀ ਸ਼ੁਰੂ ਕਰਵਾ ਦਿੱਤੀ।

-PTC News