Tue, Apr 16, 2024
Whatsapp

ਲੁਧਿਆਣਾ ਦੀ ਕੇਂਦਰੀ ਜੇਲ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਮੁਕਾਬਲਾ, ਸਥਿਤੀ ਤਣਾਅਪੂਰਨ

Written by  Jashan A -- June 27th 2019 01:04 PM -- Updated: June 27th 2019 04:38 PM
ਲੁਧਿਆਣਾ ਦੀ ਕੇਂਦਰੀ ਜੇਲ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਮੁਕਾਬਲਾ, ਸਥਿਤੀ ਤਣਾਅਪੂਰਨ

ਲੁਧਿਆਣਾ ਦੀ ਕੇਂਦਰੀ ਜੇਲ 'ਚ ਪੁਲਿਸ ਤੇ ਕੈਦੀਆਂ ਵਿਚਾਲੇ ਮੁਕਾਬਲਾ, ਸਥਿਤੀ ਤਣਾਅਪੂਰਨ

ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਸੈਂਟਰਲ ਜੇਲ 'ਚ ਕੈਦੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ। ਜਿਸ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਕੈਦੀ ਜ਼ਖਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਲੁਧਿਆਣਾ 'ਚ ਸਥਿਤੀ ਤਣਾਅਪੂਰਨ ਬਣ ਗਈ ਹੈ। ਜੇਲ੍ਹ 'ਚ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕਰ ਦਿੱਤੀ ਗਈ ਹੈ। ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਸੈਂਟਰਲ ਜੇਲ 'ਚ ਕੈਦੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ। ਫਾਇਰਿੰਗ ਲਗਾਤਾਰ ਜਾਰੀ ਹੈ। ਇਸ ਘਟਨਾ ਤੋਂ ਬਾਅਦ ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਸਾਡੇ ਕੋਲ ਜੇਲ੍ਹ ਦੀ ਸੁਰੱਖਿਆ ਲਈ ਕਰਮਚਾਰੀ ਘੱਟ ਹਨ। ਉਹਨਾਂ ਕਿਹਾ ਕਿ ਕੇਂਦਰ ਤੋਂ ਪੈਰਾਮਿਲਟਰੀ ਫੋਰਸ ਦੀ ਮੰਗ ਕੀਤੀ ਗਈ ਹੈ। ਬਿੱਟੂ ਦੇ ਦਾਅਵੇ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਜਿਹੜੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਸਨ ਉਹ ਖੋਖਲੇ ਹੋ ਗਏ ਹਨ। ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਸੈਂਟਰਲ ਜੇਲ 'ਚ ਕੈਦੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ। ਜਿਸ ਦੌਰਾਨ ਪੁਲਿਸ ਕਰਮੀ ਜ਼ਖਮੀ ਹੋ ਗਏ ਹਨ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਹਨ ਅਤੇ ਪੁਲਿਸ ਵੱਲੋਂ ਭੱਜੇ ਹੋਏ ਕੈਦੀਆਂ ਨੂੰ ਲਗਾਤਾਰ ਫੜ੍ਹ ਕੇ ਲਿਆਇਆ ਜਾ ਰਿਹਾ ਹੈ। ਵੱਡੀ ਖਬਰ: ਲੁਧਿਆਣਾ 'ਚ ਕੇਂਦਰੀ ਜੇਲ 'ਚ ਫਾਇਰਿੰਗ, ਕਈ ਮੁਲਾਜ਼ਮ ਜ਼ਖਮੀ,ਲੁਧਿਆਣਾ: ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਸੈਂਟਰਲ ਜੇਲ 'ਚ ਕੈਦੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ। ਜਿਸ ਨਾਲ ਕਈ ਪੁਲਿਸ ਕਰਮੀ ਜ਼ਖਮੀ ਹੋ ਗਏ ਹਨ ਅਤੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ ਅਜੇ ਵੀ ਜਾਰੀ ਹੈ। ਇਸ ਘਟਨਾ ਤੋਂ ਬਾਅਦ ਉੱਚ ਅਧਿਕਾਰੀਆਂ ਵਲੋਂ ਜੇਲ ਦੀ ਇਮਾਰਤ ਦੀ ਘੇਰਾਬੰਦੀ ਕਰਨ ਦੇ ਹੁਕਮ ਦਿੱਤੇ ਗਏ ਹਨ। ਹੋਰ ਪੜ੍ਹੋ:ਕੈਨੇਡਾ ਤੋਂ ਆਈ ਦੁੱਖਦਾਈ ਖਬਰ, ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਸਦਮੇ 'ਚ ਪਰਿਵਾਰ ਜਿਸ ਦੌਰਾਨ ਜੇਲ੍ਹ 'ਚ ਭਾਰੀ ਪੁਲਿਸ ਬਲ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ 'ਚੋਂ ਪਿਛਲੇ ਅੱਧੇ ਘੰਟੇ ਤੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਗੋਲੀਆਂ ਦੀਆਂ ਆਵਾਜ਼ਾਂ ਕਾਰਨ ਆਸ-ਪਾਸ ਦੇ ਲੋਕ ਬੁਰੀ ਤਰ੍ਹਾਂ ਸਹਿਮੇ ਹੋਏ ਹਨ। -PTC News


Top News view more...

Latest News view more...