ਲੁਧਿਆਣਾ ਦੇ ਸਿਵਲ ਸਪਲਾਈ ਅਫ਼ਸਰ ਦੀ ਇਲਾਜ ਦੌਰਾਨ ਅਚਾਨਕ ਮੌਤ,ਕੋਰੋਨਾ ਹੋਣ ਦਾ ਖਦਸ਼ਾ

By Shanker Badra - April 24, 2020 3:04 pm

ਲੁਧਿਆਣਾ ਦੇ ਸਿਵਲ ਸਪਲਾਈ ਅਫ਼ਸਰ ਦੀ ਇਲਾਜ ਦੌਰਾਨ ਅਚਾਨਕ ਮੌਤ,ਕੋਰੋਨਾ ਹੋਣ ਦਾ ਖਦਸ਼ਾ:ਲੁਧਿਆਣਾ 'ਚ ਸਿਵਲ ਸਪਲਾਈ ਅਫ਼ਸਰ ਦੀ ਅੱਜ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਅਫ਼ਸਰ ਦੀ ਪਹਿਚਾਣ ਅਮਿਤ ਸੋਨੀ ਵਾਸੀ ਹੈਬੋਵਾਲ ਵਜੋਂ ਹੋਈ ਹੈ।

ਸਿਵਲ ਸਪਲਾਈ ਅਧਿਕਾਰੀ ਦੀ ਅਚਾਨਕ ਹੋਈ ਇਸ ਮੌਤ ਉੱਤੇ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਸਿਵਲ ਸਪਲਾਈ ਅਧਿਕਾਰੀ ਸੋਨੀ ਦੀ ਮੌਤ ਦੇ ਅਸਲ ਕਾਰਨਾਂ ਦਾ ਫਿਲਹਾਲ ਲੱਗ ਸਕਿਆ।

ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਬਾਰੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੇ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਟੈਸਟ ਲਏ ਗਏ ਸਨ ਪਰ ਟੈਸਟ ਦੀ ਰਿਪੋਰਟ ਅਜੇ ਨਹੀਂ ਆਈ ਹੈ।
-PTCNews

adv-img
adv-img