ਇਟਲੀ ਦੇ ਘੋੜਸਵਾਰੀ ਮੁਕਾਬਲਿਆਂ 'ਚ ਪੰਜਾਬਣ ਬੱਚੀ ਦੀ ਝੰਡੀ

By Shanker Badra - November 27, 2020 5:11 pm

ਇਟਲੀ ਦੇ ਘੋੜਸਵਾਰੀ ਮੁਕਾਬਲਿਆਂ 'ਚ ਪੰਜਾਬਣ ਬੱਚੀ ਦੀ ਝੰਡੀ:ਰੋਮ :  ਵਿਦੇਸ਼ੀ ਧਰਤੀ 'ਤੇ ਜਾ ਕੇ ਆਪਣੀ ਮਿਹਨਤ ਤੇ ਲਗਨ ਨਾਲ ਨਾਮਣਾ ਖੱਟਣ ਵਾਲੇ ਪੰਜਾਬੀਆਂ 'ਚ ਇੱਕ ਹੋਰ ਪੰਜਾਬਣ ਬੱਚੀ ਦਾ ਨਾਂਅ ਸ਼ਾਮਲ ਹੋ ਗਿਆ ਹੈ, ਜਿਸ ਨੇ ਇਟਲੀ ਵਿਖੇ ਘੋੜਸਵਾਰੀ ਮੁਕਾਬਲਿਆਂ 'ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਬੱਚੀ ਹੈ ਜਸ਼ਨਦੀਪ ਕੌਰ ਗਿੱਲ।

Ludhiana district girl wins Italian GhudSawari competitions ਇਟਲੀ ਦੇ ਘੋੜਸਵਾਰੀ ਮੁਕਾਬਲਿਆਂ 'ਚ ਪੰਜਾਬਣ ਬੱਚੀ ਦੀ ਝੰਡੀ

ਜਸ਼ਨਦੀਪ ਕੌਰ ਗਿੱਲ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਮੋਟ ਕਲਾਂ ਨਾਲ ਸੰਬੰਧਿਤ ਹੈ, ਜਿਸ ਨੇ 15 ਨਵੰਬਰ, 2020 ਨੂੰ ਇਟਲੀ ਦੇ ਸ਼ਹਿਰ ਆਰੇਸੋ ਵਿਖੇ ਹੋਏ ਘੋੜ ਸਵਾਰੀ ਦੇ 60 ਕਿਲੋਮੀਟਰ ਦੇ ਮੁਕਾਬਲੇ ਵਿੱਚ ਬਾਜ਼ੀ ਮਾਰ ਕੇ ਇਟਾਲੀਅਨ ਤੇ ਹੋਰਨਾਂ ਬੱਚਿਆਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ। ਉਸ ਦੀ ਇਸ ਕਾਮਯਾਬੀ ਦੇ ਇਟਲੀ ਸਮੇਤ ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਵਿੱਚ ਚਰਚੇ ਹਨ।

Ludhiana district girl wins Italian GhudSawari competitions ਇਟਲੀ ਦੇ ਘੋੜਸਵਾਰੀ ਮੁਕਾਬਲਿਆਂ 'ਚ ਪੰਜਾਬਣ ਬੱਚੀ ਦੀ ਝੰਡੀ

ਜਸ਼ਨਦੀਪ ਕੌਰ ਦੇ ਪਿਤਾ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਇਟਲੀ ਦੇ ਜ਼ਿਲ੍ਹਾ ਅਸਤੀ ਦੇ ਕਸਬਾ ਮਨਕਾਲਵੋ ਵਿਖੇ ਰਹਿ ਰਿਹਾ ਹੈ। ਉਨ੍ਹਾਂ ਦੀ ਧੀ 2013 ਵਿੱਚ ਇਟਲੀ ਆਈ ਸੀ, ਜਿਸ ਨੇ ਪੜ੍ਹਾਈ ਦੇ ਨਾਲ 2015 ਤੋਂ ਘੋੜ ਸਵਾਰੀ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ।

Ludhiana district girl wins Italian GhudSawari competitions ਇਟਲੀ ਦੇ ਘੋੜਸਵਾਰੀ ਮੁਕਾਬਲਿਆਂ 'ਚ ਪੰਜਾਬਣ ਬੱਚੀ ਦੀ ਝੰਡੀ

ਉਨ੍ਹਾਂ ਦੱਸਿਆ ਕਿ ਜਸ਼ਨਦੀਪ ਨੇ 2017 ਵਿੱਚ ਪਹਿਲੀ ਵਾਰ 30 ਕਿਲੋਮੀਟਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਸੀ। ਇਸ ਤੋਂ ਬਾਅਦ ਹੋਰ ਮਿਹਨਤ ਕਰਦਿਆਂ 2019-2020 ਵਿੱਚ 30, 60 ਤੇ 90 ਕਿਲੋਮੀਟਰ ਦੇ ਮੁਕਾਬਲਿਆਂ ਵਿੱਚ ਵੀ ਅੱਵਲ ਰਹਿ ਕੇ ਆਪਣਾ, ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਇਟਲੀ ਅਤੇ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ।

Ludhiana district girl wins Italian GhudSawari competitions ਇਟਲੀ ਦੇ ਘੋੜਸਵਾਰੀ ਮੁਕਾਬਲਿਆਂ 'ਚ ਪੰਜਾਬਣ ਬੱਚੀ ਦੀ ਝੰਡੀ

ਜਸ਼ਨਦੀਪ ਦੀ ਪੜ੍ਹਾਈ ਬਾਰੇ ਗੱਲ ਕਰਦੇ ਹੋਏ ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਇਟਾਲੀਅਨ, ਇੰਗਲਿਸ਼, ਫਰੈਂਚ, ਸਪੈਨਿਸ਼ ਤੇ ਡੱਚ ਭਾਸ਼ਾਵਾਂ ਵਿੱਚ ਡਿਪਲੋਮਾ ਵੀ ਹਾਸਲ ਕੀਤਾ ਹੋਇਆ ਹੈ ਅਤੇ ਇਸ ਵੇਲੇ ਅੱਗੇ ਦੀ ਪੜ੍ਹਾਈ ਯੂਨੀਵਰਸਿਟੀ ਆਫ ਤਿਉਰਿਨ ਤੋਂ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਟਲੀ ਰਹਿਣ ਤੇ ਹੋਰਨਾਂ ਭਾਸ਼ਾਵਾਂ ਦੇ ਜਾਣਕਾਰ ਹੋਣ ਦੇ ਬਾਵਜੂਦ ਜਸ਼ਨਦੀਪ ਮਾਂ ਬੋਲੀ ਪੰਜਾਬੀ ਨੂੰ ਬੇਹੱਦ ਪਿਆਰ ਕਰਦੀ ਹੈ।

ਭਵਿੱਖ ਵਿੱਚ ਜਸ਼ਨਦੀਪ ਆਪਣੇ ਘੋੜ ਸਵਾਰੀ ਦੇ ਸ਼ੌਕ ਨੂੰ ਹੋਰ ਸਿਖਰਾਂ 'ਤੇ ਲਿਜਾ ਕੇ ਇਸੇ 'ਚ ਭਵਿੱਖ ਬਣਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਜਸ਼ਨਦੀਪ 2005 ਵਿੱਚ ਦੁਬਈ ਵਿਖੇ ਹੋਏ ਘੋੜ ਸਵਾਰੀ ਮੁਕਾਬਲੇ ਵਿੱਚ ਜੇਤੂ ਰਹੀ ਹੈ ਤੇ ਇਸ ਸਮੇਂ ਇਟਲੀ ਦੇ ਗੋਲਡ ਮੈਡਲਿਸਟ ਘੋੜ ਸਵਾਰੀ ਗਰੁੱਪ ਤੋਂ ਸਿਖਲਾਈ ਲੈ ਰਹੀ ਹੈ।
-PTCNews

adv-img
adv-img