ਲੁਧਿਆਣਾ : ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਰੰਜਿਸ਼ ਤਹਿਤ ਕੀਤੀ ਫਾਇਰਿੰਗ , ਇੱਕ ਨੌਜਵਾਨ ਜ਼ਖ਼ਮੀ

Firing

ਲੁਧਿਆਣਾ : ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਰੰਜਿਸ਼ ਤਹਿਤ ਕੀਤੀ ਫਾਇਰਿੰਗ , ਇੱਕ ਨੌਜਵਾਨ ਜ਼ਖ਼ਮੀ:ਲੁਧਿਆਣਾ : ਲੁਧਿਆਣਾ ਦੇ ਦਰੇਸੀ ਗਰਾਊਂਡ ਕੋਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਲੋਂ ਫਾਇਰਿੰਗਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਦੌਰਾਨ ਇਕ ਨੌਜਵਾਨ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਗੋਰੂ ਉਰਫ ਮੋਹਿਤ ਪੁੱਤਰ ਪੱਪੀ ਅਹਾਤੇ ਵਾਲੇ ਵਜੋਂ ਹੋਈ ਹੈ।

Ludhiana Dreshi Ground Near Firing , young man injured
ਲੁਧਿਆਣਾ : ਮੋਟਰਸਾਈਕਲ ਸਵਾਰ ਨੌਜਵਾਨ ਨੇ ਰੰਜਿਸ਼ ਤਹਿਤ ਕੀਤੀ ਫਾਇਰਿੰਗ , ਇੱਕ ਨੌਜਵਾਨ ਜ਼ਖ਼ਮੀ

ਇਸ ਦੌਰਾਨ ਗੋਲੀਆਂ ਦੀ ਆਵਾਜ਼ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਤੇ ਗੋਲੀਆਂ ਚਲਾਉਣ ਵਾਲੇ ਦਾ ਨਾਂ ਪੁਲਿਸ ਨੇ ਸ਼ਿਵਾ ਭੱਟੀ ਦੱਸਿਆ ਹੈ, ਜੋ ਕਿ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਆਇਆ ਸੀ ਅਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਿਆ।

Ludhiana Dreshi Ground Near Firing , young man injured
ਲੁਧਿਆਣਾ : ਮੋਟਰਸਾਈਕਲ ਸਵਾਰ ਨੌਜਵਾਨ ਨੇ ਰੰਜਿਸ਼ ਤਹਿਤ ਕੀਤੀ ਫਾਇਰਿੰਗ , ਇੱਕ ਨੌਜਵਾਨ ਜ਼ਖ਼ਮੀ

ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਫੋਰਸ ਸਮੇਤ ਪੁੱਜੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ.ਸੀ.ਪੀ ਵਰਿਆਮ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਸਥਾਨ ਤੋਂ ਪੁਲਿਸ ਨੇ ਗੋਲੀਆਂ ਦੇ 3 ਖੋਲ੍ਹ ਬਰਾਮਦ ਕੀਤੇ ਹਨ।
-PTCNews