Advertisment

ਲੁਧਿਆਣਾ : ਬਿਜਲੀ ਵਿਭਾਗ ਨੇ 14 ਪੁਲਿਸ ਥਾਣਿਆਂ ਦੇ ਕੱਟੇ ਕੁਨੈਕਸ਼ਨ , ਛਾਇਆ ਹਨ੍ਹੇਰਾ

author-image
Shanker Badra
Updated On
New Update
ਲੁਧਿਆਣਾ : ਬਿਜਲੀ ਵਿਭਾਗ ਨੇ 14 ਪੁਲਿਸ ਥਾਣਿਆਂ ਦੇ ਕੱਟੇ ਕੁਨੈਕਸ਼ਨ , ਛਾਇਆ ਹਨ੍ਹੇਰਾ
Advertisment
ਲੁਧਿਆਣਾ : ਬਿਜਲੀ ਵਿਭਾਗ ਨੇ 14 ਪੁਲਿਸ ਥਾਣਿਆਂ ਦੇ ਕੱਟੇ ਕੁਨੈਕਸ਼ਨ , ਛਾਇਆ ਹਨ੍ਹੇਰਾ:ਲੁਧਿਆਣਾ : ਬਿਜਲੀ ਵਿਭਾਗ ਨੇ ਸਰਕਾਰੀ ਵਿਭਾਗਾਂ 'ਤੇ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ, ਵਿਭਾਗ ਵੱਲੋਂ ਕਈ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕਰ ਦਿੱਤੇ ਗਏ ਹਨ ,ਜਿਨ੍ਹਾਂ 'ਚ ਪੁਲਿਸ ਵਿਭਾਗ ਵੀ ਸ਼ਾਮਿਲ ਹੈ। ਬਿਜਲੀ ਮਹਿਕਮਾ ਹੁਣ ਪੁਲਿਸ ਨੂੰ ਵੀ ਬਖਸ਼ਣ ਦੇ ਮੂਡ ’ਚ ਨਹੀਂ ਹੈ। Ludhiana: Electricity department Disconnected 14 police stations ਲੁਧਿਆਣਾ : ਬਿਜਲੀ ਵਿਭਾਗ ਨੇ 14 ਪੁਲਿਸ ਥਾਣਿਆਂ ਦੇ ਕੱਟੇ ਕੁਨੈਕਸ਼ਨ , ਛਾਇਆ ਹਨ੍ਹੇਰਾ ਬਿਜਲੀ ਵਿਭਾਗ ਨੇ ਲੁਧਿਆਣਾ ਦੇ 10 ਤੋਂ 14 ਪੁਲਿਸ ਥਾਣਿਆਂ ਦੇ ਬਿੱਲ ਨਾ ਭਰਨ ਕਰਕੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਨ੍ਹਾਂ ਥਾਣਿਆਂ ’ਚ ਹਨੇਰਾ ਛਾ ਗਿਆ ਹੈ। ਲੁਧਿਆਣਾ ਜ਼ੋਨ ਦੇ ਪੁਲਿਸ ਵਿਭਾਗ ਦਾ ਲਗਭਗ 7 ਕਰੋੜ 3 ਲੱਖ ਰੁਪਏ ਬਿੱਲ ਬਕਾਇਆ ਹਨ। ਜਿਸ ਵਿੱਚ ਵਿਜੀਲੈਂਸ ਲੁਧਿਆਣਾ ਜੇਲ੍ਹ ਅਤੇ ਪੁਲਿਸ ਸਟੇਸ਼ਨ ਸ਼ਾਮਿਲ ਹਨ।
Advertisment
Ludhiana: Electricity department Disconnected 14 police stations ਲੁਧਿਆਣਾ : ਬਿਜਲੀ ਵਿਭਾਗ ਨੇ 14 ਪੁਲਿਸ ਥਾਣਿਆਂ ਦੇ ਕੱਟੇ ਕੁਨੈਕਸ਼ਨ , ਛਾਇਆ ਹਨ੍ਹੇਰਾ PSPCL (ਕੇਂਦਰੀ ਜ਼ੋਨ) ਦੇ ਚੀਫ਼ ਇੰਜੀਨੀਅਰ ਡੀਪੀਐੱਸ ਗਰੇਵਾਲ ਨੇ ਦੱਸਿਆ ਕਿ 51 ਸਰਕਾਰੀ ਵਿਭਾਗਾਂ ਵੱਲ ਬਿਜਲੀ ਬਿਲਾਂ ਦੇ 214 ਕਰੋੜ ਰੁਪਏ ਬਕਾਇਆ ਖੜ੍ਹੇ ਹਨ ਪਰ ਭੁਗਤਾਨ ਜਾਰੀ ਨਹੀਂ ਹੋ ਰਹੇ। ਉਨ੍ਹਾਂ ਦੱਸਿਆ ਕਿ ਸਿਰਫ਼ ਸਿਵਲ ਹਸਪਤਾਲਾਂ ਤੇ ਸਰਕਾਰੀ ਸਕੂਲਾਂ ਦੇ ਬਿਜਲੀ ਪਾਣੀ ਕੁਨੈਕਸ਼ਨ ਨਹੀਂ ਕੱਟੇ ਗਏ ਕਿਉਂਕਿ ਇੰਝ ਆਮ ਜਨਤਾ ਉੱਤੇ ਜ਼ਿਆਦਾ ਮਾੜਾ ਅਸਰ ਪੈਣਾ ਸੀ। Ludhiana: Electricity department Disconnected 14 police stations ਲੁਧਿਆਣਾ : ਬਿਜਲੀ ਵਿਭਾਗ ਨੇ 14 ਪੁਲਿਸ ਥਾਣਿਆਂ ਦੇ ਕੱਟੇ ਕੁਨੈਕਸ਼ਨ , ਛਾਇਆ ਹਨ੍ਹੇਰਾ ਉਨ੍ਹਾਂ ਪੁਸ਼ਟੀ ਕੀਤੀ ਕਿ PSPCL ਨੇ ਲੁਧਿਆਣਾ ਦੇ 10 ਤੋਂ 14  ਪੁਲਿਸ ਥਾਣਿਆਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਜਦੋਂ ਤੱਕ ਬਕਾਇਆ ਖੜ੍ਹੇ ਬਿਲ ਭਰੇ ਨਹੀਂ ਜਾਂਦੇ, ਤਦ ਤੱਕ ਇਹ ਸਪਲਾਈ ਬਹਾਲ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਬੀਤੇ ਦਿਨੀਂ ਬਿਜਲੀ ਵਿਭਾਗ ਨੇ ਪਟਿਆਲਾ ਵਿਖੇ ਥਾਣਾ ਕੋਤਵਾਲੀ ਸਮੇਤ ਹੋਰ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟੇ ਸਨ। Ludhiana: Electricity department Disconnected 14 police stations ਲੁਧਿਆਣਾ : ਬਿਜਲੀ ਵਿਭਾਗ ਨੇ 14 ਪੁਲਿਸ ਥਾਣਿਆਂ ਦੇ ਕੱਟੇ ਕੁਨੈਕਸ਼ਨ , ਛਾਇਆ ਹਨ੍ਹੇਰਾ ਦੱਸ ਦੇਈਏ ਕਿ ਪੰਜਾਬ ਦੇ ਪੁਲਿਸ ਥਾਣੇ ਪਹਿਲਾਂ ਤਾਂ ਕੁੰਡੀ ਕੁਨੈਕਸ਼ਨਾਂ ਨਾਲ ਹੀ ਚੱਲਦੇ ਰਹੇ ਹਨ ਪਰ ਹੁਣ ਜਦੋਂ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ’ (PSPCL) ਨੂੰ ਵੱਡੇ ਘਾਟੇ ਪੈਣ ਲੱਗ ਪਏ ਹਨ, ਇਸੇ ਲਈ ਹੁਣ ਉਸ ਨੇ ਵੀ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। ਜਿਸ ਕਰਕੇ ਹੁਣ ਮੁਲਾਜ਼ਮ ਹਨੇਰੇ ਵਿੱਚ ਕੰਮ ਕਰਨ ਲਈ ਮਜਬੂਰ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment