ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ਥਾਣੇਦਾਰ ਚੜਿਆ ਪੁਲਿਸ ਅੜਿੱਕੇ

Ludhiana Friend wife Shoot ASI Sukhpal Singh Arrested
ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ਥਾਣੇਦਾਰ ਚੜਿਆ ਪੁਲਿਸ ਅੜਿੱਕੇ   

ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ਥਾਣੇਦਾਰ ਚੜਿਆ ਪੁਲਿਸ ਅੜਿੱਕੇ:ਲੁਧਿਆਣਾ : ਲੁਧਿਆਣਾ ਦੇ ਸੈਕਟਰ 32 ‘ਚ ਪਿਛਲੇ ਦਿਨੀਂ ਏਐਸਆਈ ਵੱਲੋਂ ਆਪਣੇ ਦੋਸਤ ਦੀ ਪਤਨੀ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਮਹਿਲਾ ਨੂੰ ਗੰਭੀਰ ਹਾਲਤ ‘ਚ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ,ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

Ludhiana Friend wife Shoot ASI Sukhpal Singh Arrested
ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ਥਾਣੇਦਾਰ ਚੜਿਆ ਪੁਲਿਸ ਅੜਿੱਕੇ

ਇਸ ਦੌਰਾਨ ਦੋਸਤ ਦੀ ਪਤਨੀ ’ਤੇ ਗੋਲ਼ੀ ਚਲਾ ਕੇ ਕਾਤਲਾਨਾ ਹਮਲਾ ਕਰਨ ਵਾਲੇ ਪੰਜਾਬ ਪੁਲਿਸ ਦੇ ਏਐੱਸਆਈ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਬੀਤੀ 15 ਜਨਵਰੀ ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ’ਚ ਕੇਸ ਦਰਜ ਕੀਤਾ ਗਿਆ ਸੀ।

Ludhiana Friend wife Shoot ASI Sukhpal Singh Arrested
ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ਥਾਣੇਦਾਰ ਚੜਿਆ ਪੁਲਿਸ ਅੜਿੱਕੇ

ਉਸ ਘਟਨਾ ਤੋਂ ਬਾਅਦ ਗੋਲ਼ੀ ਚਲਾਉਣ ਵਾਲੇ ASI ਸੁਖਪਾਲ ਸਿੰਘ ਸੁੱਖਾ ਨੂੰ ਵਾਰਦਾਤ ਦੇ 48 ਘੰਟਿਆਂ ਦੇ ਅੰਦਰ ਅੰਦਰ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਸੁਖਪਾਲ ਸਿੰਘ ਲੁਧਿਆਣਾ ਦੇ ਜਮਾਲਪੁਰ ਪੁਲਿਸ ਥਾਣੇ ’ਚ ਤਾਇਨਾਤ ਸੀ। ਉਸ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਦੋਸਤ ਦੀ ਪਤਨੀ ਉੱਤੇ ਉਸ ਵੇਲੇ ਗੋਲੀ ਚਲਾਈ ਸੀ, ਜਦੋਂ ਉਸ ਦੇ ਦੋਸਤ ਦੀਆਂ ਦੋ ਧੀਆਂ ਵੀ ਉੱਥੇ ਮੌਜੂਦ ਸਨ।

Ludhiana Friend wife Shoot ASI Sukhpal Singh Arrested
ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ਥਾਣੇਦਾਰ ਚੜਿਆ ਪੁਲਿਸ ਅੜਿੱਕੇ

ਦੱਸ ਦੇਈਏ ਕਿ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਸੁਖਪਾਲ ਸਿੰਘ ਨੇ ਰਿਵਾਲਵਰ ਉਕਤ ਔਰਤ ਦੀਆਂ ਦੋਵੇਂ ਧੀਆਂਉੱਤੇ ਵੀ ਤਾਣ ਦਿੱਤੀ ਤੇ ਕਿਹਾ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਹ ਉਨ੍ਹਾਂ ਨੁੰ ਵੀ ਗੋਲੀ ਮਾਰ ਦੇਵੇਗਾ। ਇਸ ਤੋਂ ਬਾਅਦ ਦੋਸ਼ੀ ਸੁਖਪਾਲ ਖ਼ੁਦ ਹੀ ਉਸ ਔਰਤ ਨੂੰ ਆਪਣੀ ਕਾਰ ਵਿੱਚ ਪਾ ਕੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਿਆ ਸੀ।

-PTCNews