ਲੁਧਿਆਣਾ ‘ਚ ਗੈਂਗਸਟਰ ਸੁਖਵਿੰਦਰ ਮੋਨੀ ਨੇ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Ludhiana : Gangster Sukhwinder Moni shot murder Financier
ਲੁਧਿਆਣਾ 'ਚ ਗੈਂਗਸਟਰ ਸੁਖਵਿੰਦਰ ਮੋਨੀ ਨੇ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ  

ਲੁਧਿਆਣਾ ‘ਚ ਗੈਂਗਸਟਰ ਸੁਖਵਿੰਦਰ ਮੋਨੀ ਨੇ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ:ਲੁਧਿਆਣਾ : ਸਥਾਨਕ ਜਵਾਹਰ ਨਗਰ ਵਿਚ ਬੀਤੀ ਰਾਤ ਗੈਂਗਸਟਰ ਸੁਖਵਿੰਦਰ ਸਿੰਘ ਮੋਨੀ ਨੇ ਆਪਣੇ ਇਕ ਸਾਥੀ ਸਮੇਤ ਕਲੀਨਿਕ ‘ਚ ਦਾਖਲ ਹੋ ਕੇ ਫਾਈਨਾਂਸਰ ਹਰਜਿੰਦਰ ਸਿੰਘ ਜਿੰਦੀ ‘ਤੇ 6 ਗੋਲੀਆਂ ਦਾਗ ਦਿੱਤੀਆਂ ਹਨ। ਜਿਸ ਤੋਂ ਬਾਅਦ ਹਰਜਿੰਦਰ ਜਿੰਦੀ ਦੀ ਡੀ.ਐੱਮ.ਸੀ. ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ।

Ludhiana : Gangster Sukhwinder Moni shot murder Financier
ਲੁਧਿਆਣਾ ‘ਚ ਗੈਂਗਸਟਰ ਸੁਖਵਿੰਦਰ ਮੋਨੀ ਨੇ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ  

ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਜਿੰਦੀ ਵੀਰਵਾਰ ਸ਼ਾਮ ਨੂੰ ਆਪਣੇ ਦੋਸਤ ਦੇ ਕਲੀਨਿਕ ਦੇ ਬਾਹਰ ਕੁਰਸੀ ‘ਤੇ ਬੈਠਾ ਸੀ। ਉਸ ਸਮੇਂ ਦੌਰਾਨ ਸਾਹਮਣਿਓਂ ਆਏ 2 ਨੌਜਵਾਨਾਂ ਨੇ ਉਸ ‘ਤੇ ਗੋਲੀ ਚਲਾਈ ਪਰ ਉਸ ਨੂੰ ਗੋਲੀ ਨਹੀਂ ਲੱਗੀ ਅਤੇ ਉਹ ਕਲੀਨਿਕ ਦੇ ਅੰਦਰ ਵੱਲ ਭੱਜਿਆ ਤਾਂ ਦੋਵਾਂ ਨੇ ਕਲੀਨਿਕ ਦੇ ਅੰਦਰ ਦਾਖਲ ਹੋ ਕੇ ਉਸ ‘ਤੇ 6 ਗੋਲੀਆਂ ਦਾਗ ਦਿੱਤੀਆਂ।

Ludhiana : Gangster Sukhwinder Moni shot murder Financier
ਲੁਧਿਆਣਾ ‘ਚ ਗੈਂਗਸਟਰ ਸੁਖਵਿੰਦਰ ਮੋਨੀ ਨੇ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ  

ਜਿਸ ਤੋਂ ਬਾਅਦ ਦੋਵੇਂ ਨੌਜਵਾਨ ਮਾਰਕਿਟ ਵਿਚ ਆ ਕੇ ਹਵਾਈ ਫਾਇਰ ਕਰ ਕੇ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਸਥਾਨਕ ਲੋਕਾਂ ਨੇ ਲਹੂ-ਲੁਹਾਨ ਹਾਲਤ ਵਿਚ ਜਿੰਦੀ ਨੂੰ ਕਾਰ ਵਿਚ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿਥੇ ਉਸ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਜਿੰਦੀ ਦਾ ਫਾਈਨਾਂਸ ਦਾ ਕੰਮ ਸੀ ਅਤੇ ਬੱਸ ਅੱਡੇ ਦੇ ਕੋਲ ਆਪਣਾ ਹੋਟਲ ਬਣਾ ਰਿਹਾ ਸੀ।

Ludhiana : Gangster Sukhwinder Moni shot murder Financier
ਲੁਧਿਆਣਾ ‘ਚ ਗੈਂਗਸਟਰ ਸੁਖਵਿੰਦਰ ਮੋਨੀ ਨੇ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ  

ਇਸ ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਦੇਖਦੇ ਹੀ ਦੇਖਦੇ ਪੂਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ਤੋਂ ਮਿਲੀ ਫੁਟੇਜ ਤੋਂ ਇਕ ਕਾਤਲ ਮੋਨੀ ਦੀ ਪਛਾਣ ਕੀਤੀ ਹੈ। ਮੋਨੀ ਨੇ ਨਵੰਬਰ ਮਹੀਨੇ ਵਿਚ ਜਗਰਾਓਂ ਦੇ ਪਿੰਡ ਪੱਖੋਵਾਲ ਵਿਚ ਆਪਣੇ ਸਾਥੀਆਂ ਸਮੇਤ ਐੱਸ.ਬੀ.ਆਈ. ਬੈਂਕ ਦਾ ਏ.ਟੀ.ਐੱਮ. ਲੁੱਟਿਆ ਸੀ ਅਤੇ ਪੁਲਿਸ ਨੂੰ ਉਸ ਦੀ ਭਾਲ ਸੀ।

-PTCNews