ਲੁਟੇਰਿਆਂ ਦੇ ਹੌਂਸਲੇ ਬੁਲੰਦ , ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ ਲੁੱਟੇ 12 ਲੱਖ

Ludhiana Gill Road Robbers Online shopping company Warehouse 12 lakh Robbery
ਲੁਟੇਰਿਆਂ ਦੇ ਹੌਂਸਲੇ ਬੁਲੰਦ , ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ ਲੁੱਟੇ 12 ਲੱਖ

ਲੁਟੇਰਿਆਂ ਦੇ ਹੌਂਸਲੇ ਬੁਲੰਦ , ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ ਲੁੱਟੇ 12 ਲੱਖ :ਲੁਧਿਆਣਾ : ਲੁਧਿਆਣਾ ਦੇ ਗਿੱਲ ਰੋਡ ‘ਤੇ ਆਨਲਾਈਨ ਸ਼ਾਪਿੰਗ ਦੀ ਕੰਪਨੀ ਦੇ ਗੁਦਾਮ ਵਿਚ ਰਾਤ ਦੇ ਕਰੀਬ 2 ਵਜੇ ਲੱਖਾਂ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਨਕਾਬਪੋਸ਼ 10 ਹਥਿਆਰਬੰਦ ਲੁਟੇਰਿਆਂ ਨੇ ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ 12 ਲੱਖ ਦੀ ਨਕਦੀ ਨਾਲ ਭਰੀ ਤਿਜੌਰੀ ਲੁੱਟ ਲਈ ਹੈ। ਇਸ ਦੌਰਾਨ ਲੁਟੇਰੇ ਗੁਦਾਮ ਦੀ ਜਾਲੀ ਕੱਟ ਕੇ ਅੰਦਰ ਦਾਖ਼ਲ ਹੋ ਗਏ ਅਤੇ ਲੁੱਟ ਕਰਨ ਮਗਰੋਂ ਲੁਟੇਰੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਨਾਲ ਲੈ ਕੇ ਫ਼ਰਾਰ ਹੋ ਗਏ ਹਨ।

Ludhiana Gill Road Robbers Online shopping company Warehouse 12 lakh Robbery

ਲੁਟੇਰਿਆਂ ਦੇ ਹੌਂਸਲੇ ਬੁਲੰਦ , ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ ਲੁੱਟੇ 12 ਲੱਖ

ਇਸ ਮਗਰੋਂ ਸਕਿਓਰਟੀ ਗਾਰਡ ਨੇ ਖੁਦ ਨੂੰ ਖੋਲ੍ਹਿਆ ਅਤੇ ਆਸ -ਪਾਸ ਦੇ ਗੁਆਂਢ ਵਾਲਿਆਂ ਨੂੰ ਦੱਸਿਆ ,ਜਿਸ ਤੋਂ ਬਾਅਦ ਗੁਆਂਢੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਡੀਸੀਪੀ ਕ੍ਰਾਈਮ ਗਗਨਜੀਤ ਸਿੰਘ, ਐੱਸਪੀ ਸੰਦੀਪ ਵਡੇਰਾ ਤੇ ਥਾਣਾ ਸ਼ਿਮਲਾਪੁਰੀ ਐੱਸਐੱਚਓ ਪ੍ਰਮੋਦ ਕੁਮਾਰ ਸਮੇਤ ਪੁਲਿਸ ਮੁਲਾਜ਼ਮ ਪੁੱਜੇ। ਜਿਸ ਤੋਂ ਬਾਅਦ ਪੁਲਿਸ ਨੇ ਗੁਦਾਮ ਦੇ ਸਕਿਓਰਟੀ ਗਾਰਡ ਅਮਰਜੀਤ ਸਿੰਘ ਦੀ ਸ਼ਿਕਾਇਤ ‘ਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

Ludhiana Gill Road Robbers Online shopping company Warehouse 12 lakh Robbery

ਲੁਟੇਰਿਆਂ ਦੇ ਹੌਂਸਲੇ ਬੁਲੰਦ , ਸਕਿਓਰਟੀ ਗਾਰਡ ਨੂੰ ਬੰਧਕ ਬਣਾ ਕੇ ਲੁੱਟੇ 12 ਲੱਖ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸਾਉਣ ਦੇ ਪਹਿਲੇ ਸੋਮਵਾਰ ਮੰਦਰਾਂ ’ਚ ਲੱਗੀਆਂ ਖ਼ੂਬ ਰੌਣਕਾਂ , ਇਹ ਸੋਮਵਾਰ ਹੋਵੇਗਾ ਖ਼ਾਸ , ਜਾਣੋਂ ਪੂਜਾ ਦੀ ਵਿਧੀ
ਦੱਸ ਦੇਈਏ ਕਿ ਓਥੇ ਸਕਿਓਰਟੀ ਦਾ ਕੰਮ ਅਮਰਜੀਤ ਸਿੰਘ ਕਰਦਾ ਹੈ। ਜਦੋਂ ਸ਼ਨਿਚਰਵਾਰ ਨੂੰ ਕੰਮ ਖਤਮ ਕਰਨ ਤੋਂ ਬਾਅਦ ਸਾਰੇ ਮੁਲਾਜ਼ਮ ਘਰ ਚਲੇ ਗਏ ਤਾਂ ਰਾਤ ਕਰੀਬ 2 ਵਜੇ ਅਮਰਜੀਤ ਸਿੰਘ ਗੁਦਾਮ ਦੇ ਬਾਹਰ ਬੈਠਾ ਹੋਇਆ ਸੀ ਕਿ ਕਾਰ ਵਿਚ ਸਵਾਰ ਹੋ ਕੇ 10 ਜਣੇ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ।ਕਾਰ ‘ਚੋਂ ਉਤਰਦਿਆਂ ਹੀ ਲੁਟੇਰਿਆਂ ਨੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਤੇ ਖ਼ੁਦ ਅੰਦਰ ਦਾਖਲ ਹੋਏ ਤੇ ਲੁੱਟ ਖੋਹ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
-PTCNews