ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ ‘ਚ ਡੀਆਈਜੀ ਨੇ ਮੁੱਲਾਂਪੁਰ ਦੇ ASI ਵਿੱਦਿਆ ਰਤਨ ਨੂੰ ਕੀਤਾ ਮੁਅੱਤਲ

Ludhiana
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਜਗਰਾਓਂ ਪੁਲਿਸ ਨੇ ਜਾਂਚ ਲਈ ਕੀਤਾ SIT ਟੀਮ ਦਾ ਗਠਨ, ਪੁੱਛਗਿੱਛ ਲਈ 5-6 ਲੋਕਾਂ ਨੂੰ ਲਿਆ ਹਿਰਾਸਤ 'ਚ

ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ ‘ਚ ਡੀਆਈਜੀ ਨੇ ਮੁੱਲਾਂਪੁਰ ਦੇ ASI ਵਿੱਦਿਆ ਰਤਨ ਨੂੰ ਕੀਤਾ ਮੁਅੱਤਲ:ਲੁਧਿਆਣਾ :ਲੁਧਿਆਣਾ ਦੇ ਮੁੱਲਾਂਪੁਰ ‘ਚ ਬੀਤੀ ਰਾਤ ਇੱਕ ਲੜਕੀ ਨਾਲ 12 ਲੋਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਡੀਆਈਜੀ ਰਣਵੀਰ ਖੱਟੜਾ ਨੇ ਮੁੱਲਾਂਪੁਰ ਦੇ ਏ.ਐੱਸ.ਆਈ. ਵਿੱਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਹੈ।ਇਸ ਦੌਰਾਨ ਡੀਆਈਜੀ ਰਣਵੀਰ ਖੱਟੜਾ ਨੇ ਕਿਹਾ ਕਿ ਦੋਸ਼ੀਆਂ ਦੇ ਜਲਦੀ ਹੀ ਸਕੈੱਚ ਜਾਰੀ ਕੀਤੇ ਜਾਣਗੇ।

Ludhiana girl Gangrape Case DIG Mullanpur ASI vidya ratan Suspend

ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ ‘ਚ ਡੀਆਈਜੀ ਨੇ ਮੁੱਲਾਂਪੁਰ ਦੇ ASI ਵਿੱਦਿਆ ਰਤਨ ਨੂੰ ਕੀਤਾ ਮੁਅੱਤਲ

ਜਾਣਕਾਰੀ ਅਨੁਸਾਰ ਇਹ ਲੜਕੀ ਆਪਣੇ ਦੋਸਤ ਨਾਲ ਘੁੰਮਣ ਨਿਕਲੀ ਸੀ ਤੇ ਜਿਵੇਂ ਹੀ ਦੋਵੇਂ ਲੁਧਿਆਣਾ ਤੋਂ ਰਾਏਕੋਟ ਰੋਡ ‘ਤੇ ਨਿਕਲੇ, ਉਸ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋਹਾਂ ਦੀ ਕਾਰ ਦਾ ਪਿੱਛਾ ਕੀਤਾ ਗਿਆ ਤੇ ਉਸ ‘ਤੇ ਹਮਲਾ ਕੀਤਾ ਗਿਆ।ਜਦੋਂ ਬਦਮਾਸ਼ਾਂ ਨੇ ਕਾਰ ‘ਤੇ ਹਮਲਾ ਕੀਤਾ ਤਾਂ ਕਾਰ ਚਾਲਕ ਨੌਜਵਾਨ ਨੇ ਗੱਡੀ ਰੋਕ ਲਈ ਤਾਂ ਦੋਵਾਂ ਨੂੰ ਅਗਵਾ ਕਰ ਬਦਮਾਸ਼ ਇੱਕ ਫਾਰਮ ਹਾਊਸ ‘ਤੇ ਲੈ ਗਏ,ਜਿਥੇ ਅਗਵਾਕਾਰਾਂ ਨੇ ਲੜਕੀ ਨਾਲ ਪੂਰੀ ਰਾਤ ਜਬਰ ਜਨਾਹ ਕੀਤਾ ਹੈ।ਇਸ ਦੌਰਾਨ ਉਨ੍ਹਾਂ ਅਣਪਛਾਤੇ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਲੜਕੀ ਨਾਲ ਦੇਰ ਰਾਤ ਤੱਕ ਬਲਾਤਕਾਰ ਕੀਤਾ।

Ludhiana girl Gangrape Case DIG Mullanpur ASI vidya ratan Suspend

ਲੁਧਿਆਣਾ : ਲੜਕੀ ਨਾਲ ਗੈਂਗਰੇਪ ਮਾਮਲੇ ‘ਚ ਡੀਆਈਜੀ ਨੇ ਮੁੱਲਾਂਪੁਰ ਦੇ ASI ਵਿੱਦਿਆ ਰਤਨ ਨੂੰ ਕੀਤਾ ਮੁਅੱਤਲ

ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।ਉਥੇ ਹੀ ਘਟਨਾ ਤੋਂ ਬਾਅਦ ਪੀੜਤ ਲੜਕੀ ਨੂੰ ਲੁਧਿਆਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਸ ਮਾਮਲੇ ਵਿੱਚ ਡੀਆਈਜੀ ਰਣਵੀਰ ਖੱਟੜਾ ਨੇ ਮੁੱਲਾਂਪੁਰ ਦੇ ਏ.ਐੱਸ.ਆਈ. ਵਿੱਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਹੈ।ਇਸ ਦੌਰਾਨ ਪੁਲਿਸ ਵੱਲੋਂ ਦੋਸ਼ੀਆਂ ਦੇ ਸਕੈੱਚ ਤਿਆਰ ਕਰਨ ਲਈ ਅੰਮ੍ਰਿਤਸਰ ਤੋਂ ਮਾਹਿਰ ਸੱਦੇ ਗਏ ਹਨ।
-PTCNews