ਜਗਰਾਓਂ: ਹੈਵਾਨੀਅਤ ਦੀ ਹੱਦ ਪਾਰ, ਔਰਤ ਨੂੰ ਅਗਵਾ ਕਰਕੇ 12 ਵਿਅਕਤੀਆਂ ਨੇ ਕੀਤਾ ਸਮੂਹਿਕ ਬਲਾਤਕਾਰ, ਜਾਣੋ ਮਾਮਲਾ

Punjab horror: Woman gang-raped by twelve men in Jagraon
Punjab horror: Woman gang-raped by twelve men in Jagraon

ਜਗਰਾਓਂ: ਹੈਵਾਨੀਅਤ ਦੀ ਹੱਦ ਪਾਰ, ਔਰਤ ਨੂੰ ਅਗਵਾ ਕਰਕੇ 12 ਵਿਅਕਤੀਆਂ ਨੇ ਕੀਤਾ ਸਮੂਹਿਕ ਬਲਾਤਕਾਰ, ਜਾਣੋ ਮਾਮਲਾ ,ਜਗਰਾਓਂ: ਲੁਧਿਆਣਾ ਦੇ ਜਗਰਾਓਂ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਲੜਕੀ ਨਾਲ 12 ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਆਰੋਪੀਆਂ ਨੇ ਪਹਿਲਾਂ ਲੜਕੀ ਨੂੰ ਅਗਵਾ ਕੀਤਾ ਤੇ ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ।

rape
ਜਗਰਾਓਂ: ਹੈਵਾਨੀਅਤ ਦੀ ਹੱਦ ਪਾਰ, ਔਰਤ ਨੂੰ ਅਗਵਾ ਕਰਕੇ 12 ਵਿਅਕਤੀਆਂ ਨੇ ਕੀਤਾ ਸਮੂਹਿਕ ਬਲਾਤਕਾਰ, ਜਾਣੋ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਉਕਤ ਲੜਕੀ ਆਪਣੇ ਦੋਸਤ ਨਾਲ ਕਾਰ ‘ਚ ਘੁੰਮਣ ਜਾ ਰਹੀ ਸੀ, ਪਰ ਰਸਤੇ ‘ਚ 4 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਰੋਕ ਕੇ ਪਹਿਲਾਂ ਗੱਡੀ ਦਾ ਸੀਸਾ ਤੋੜਿਆ ਅਤੇ ਫਿਰ ਲੜਕੀ ਦੇ ਦੋਸਤ ਨਾਲ ਮਾਰ ਕੁੱਟ ਕਰਕੇ ਲੜਕੀ ਨੂੰ ਅਗਵਾ ਕਰਕੇ ਇੱਕ ਫਾਰਮ ਹਾਊਸ ‘ਚ ਲਿਜਾ ਕੇ ਘਟਨਾ ਨੂੰ ਅੰਜ਼ਾਮ ਦਿੱਤਾ।

rape
ਜਗਰਾਓਂ: ਹੈਵਾਨੀਅਤ ਦੀ ਹੱਦ ਪਾਰ, ਔਰਤ ਨੂੰ ਅਗਵਾ ਕਰਕੇ 12 ਵਿਅਕਤੀਆਂ ਨੇ ਕੀਤਾ ਸਮੂਹਿਕ ਬਲਾਤਕਾਰ, ਜਾਣੋ ਮਾਮਲਾ

ਉਥੇ ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਥੇ ਹੀ ਘਟਨਾ ਤੋਂ ਬਾਅਦ ਪੀੜਤ ਲੜਕੀ ਨੂੰ ਲੁਧਿਆਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

-PTC News