Thu, Apr 18, 2024
Whatsapp

ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਚੱਲੀਆਂ ਗੋਲੀਆਂ, ਡਿਪਟੀ ਕਮਿਸ਼ਨਰ ਨੇ ਕੀਤਾ ਜੇਲ੍ਹ ਦਾ ਦੌਰਾ

Written by  Jashan A -- June 27th 2019 02:04 PM -- Updated: June 27th 2019 03:37 PM
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਚੱਲੀਆਂ ਗੋਲੀਆਂ, ਡਿਪਟੀ ਕਮਿਸ਼ਨਰ ਨੇ ਕੀਤਾ ਜੇਲ੍ਹ ਦਾ ਦੌਰਾ

ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਚੱਲੀਆਂ ਗੋਲੀਆਂ, ਡਿਪਟੀ ਕਮਿਸ਼ਨਰ ਨੇ ਕੀਤਾ ਜੇਲ੍ਹ ਦਾ ਦੌਰਾ

ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਚੱਲੀਆਂ ਗੋਲੀਆਂ, ਡਿਪਟੀ ਕਮਿਸ਼ਨਰ ਨੇ ਕੀਤਾ ਜੇਲ੍ਹ ਦਾ ਦੌਰਾ ਇਸ ਮਾਮਲੇ ਸਬੰਧੀ ਲੁਧਿਆਣਾ ਦੇ DC ਪ੍ਰਦੀਪ ਕੁਮਾਰ ਅਗਰਵਾਲ ਦਾ ਕਹਿਣਾ ਹੈ ਕਿ ਘਟਨਾ ਨੂੰ ਕੰਟਰੋਲ ਕਰ ਲਿਆ ਗਿਆ ਹੈ ਅਤੇ ਸਾਰੇ ਕੈਦੀਆਂ ਨੂੰ ਦੁਬਾਰਾ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਉਹਨਾਂ ਕਿਹਾ ਕਿ ਇਸ ਮੁਕਾਬਲੇ 'ਚ 4 ਸੀਨੀਅਰ ਅਧਿਕਾਰੀ ਜ਼ਖਮੀ ਹੋ ਗਏ ਹਨ ਅਤੇ ਕਈ ਕੈਦੀ ਵੀ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਸਾਡੇ ਕੋਲ ਜੇਲ੍ਹ 'ਚ 3500 ਦੇ ਕਰੀਬ ਕੈਦੀ ਹਨ। ਅੱਗੇ ਉਹਨਾਂ ਕਿਹਾ ਕਿ ਬੀਤੇ ਕੱਲ੍ਹ ਜੇਲ੍ਹ 'ਚ ਹਰਿਆਣਾ ਦੇ ਕੈਦੀ ਦੀ ਮੌਤ ਹੋ ਗਈ ਸੀ। ਜਿਸ ਕਾਰਨ ਜੇਲ੍ਹ 'ਚ ਅੱਜ ਪੱਥਰਬਾਜ਼ੀ ਹੋਈ। ਅੱਗੇ ਉਹਨਾਂ ਇਹ ਵੀ ਦੱਸਿਆ ਕਿ ਆਕੀ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਕੈਦੀਆਂ ਨੂੰ ਬੈਰਕਾਂ 'ਚ ਬੰਦ ਕਰ ਦਿੱਤਾ ਗਿਆ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਚੱਲੀਆਂ ਗੋਲੀਆਂ, ਸੀਨੀਅਰ ਪੁਲਿਸ ਅਧਿਕਾਰੀ ਜ਼ਖਮੀ ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੌਰਾਨ 2 ਕੈਦੀਆਂ ਦੀ ਮੌਤ ਹੋ ਗਈ ਤੇ ਇੱਕ ਵੱਡੇ ਅਧਿਕਾਰੀ ਸੰਜੀਵ ਵਡੇਰਾ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਪੁਲਿਸ ਅਧਿਕਾਰੀ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ। ਲੁਧਿਆਣਾ ਦੀ ਜੇਲ੍ਹ 'ਚ ਚੱਲੀਆਂ ਗੋਲੀਆਂ, ਹਰਪਾਲ ਚੀਮਾ ਨੇ ਸੁਰੱਖਿਆ 'ਤੇ ਚੁੱਕੇ ਸਵਾਲ ਲੁਧਿਆਣਾ ਦੀ ਜੇਲ੍ਹ 'ਚ ਚੱਲੀਆਂ ਗੋਲੀਆਂ, ਹਰਪਾਲ ਚੀਮਾ ਨੇ ਸੁਰੱਖਿਆ 'ਤੇ ਚੁੱਕੇ ਸਵਾਲ,ਲੁਧਿਆਣਾ: ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਹੋਈ ਫਾਇਰਿੰਗ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਚੁੱਕੇ ਹਨ। ਉਹਨਾਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਤੰਜ ਕਸਦਿਆਂ ਕਿਹਾ ਹੈ। ਜੇਲ੍ਹ ਮੰਤਰੀ ਫੇਲ੍ਹ ਮੰਤਰੀ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਵੱਡੀ ਵਾਰਦਾਤ ਵਾਪਰੀ ਤੇ ਹੁਣ ਲੁਧਿਆਣਾ 'ਚ ਇਸ ਘਟਨਾ ਵਾਪਰਨ ਦੇ ਨਾਲ ਜੇਲ੍ਹ ਮੰਤਰੀ ਲਈ ਸ਼ਰਮਨਾਕ ਗੱਲ ਹੈ। ਤੁਹਾਨੂੰ ਦੱਸ ਦੇਈਏ ਕਿ ਜੇਲ੍ਹ 'ਚ ਸਥਿਤੀ ਤਣਾਅਪੂਰਨ ਬਣ ਗਈ। ਇਸ ਘਟਨਾ ਤੋਂ ਬਾਅਦ ਉੱਚ ਅਧਿਕਾਰੀਆਂ ਵਲੋਂ ਜੇਲ ਦੀ ਇਮਾਰਤ ਦੀ ਘੇਰਾਬੰਦੀ ਕਰ ਕਰ ਦਿੱਤੀ ਗਈ ਹੈ। -PTC News


Top News view more...

Latest News view more...