ਲੁਧਿਆਣਾ ਗੋਲੀਕਾਂਡ ਮਾਮਲਾ: ਸਿਵਲ ਹਸਪਤਾਲ’ ਪੁੱਜੇ ਜੇਲ੍ਹ ਮੰਤਰੀ, ਲੋਕਾਂ ਵਲੋਂ ਪ੍ਰਦਰਸ਼ਨ

ਲੁਧਿਆਣਾ ਗੋਲੀਕਾਂਡ ਮਾਮਲਾ: ਸਿਵਲ ਹਸਪਤਾਲ’ ਪੁੱਜੇ ਜੇਲ੍ਹ ਮੰਤਰੀ, ਲੋਕਾਂ ਵਲੋਂ ਪ੍ਰਦਰਸ਼ਨ,ਲੁਧਿਆਣਾ: ਬੀਤੇ ਦਿਨ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਖੂਨੀ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਅਤੇ ਕੈਦੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦਾ ਹਾਲਚਾਲ ਪੁੱਛਣ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ।

ਇਸ ਮੌਕੇ ਜੇਲ ਅਧਿਕਾਰੀਆਂ ਅਤੇ ਜੇਲ੍ਹ ਮੰਤਰੀ ਖਿਲਾਫ ਲੋਕਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਜੇਲ੍ਹ ਮੰਤਰੀ ਦੀ ਗੱਡੀ ਨੂੰ ਵੀ ਘੇਰਿਆ।

ਹੋਰ ਪੜ੍ਹੋ:ਗੁਰਦਾਸਪੁਰ ‘ਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, 8 ਜ਼ਖ਼ਮੀ

ਸਿਵਲ ਹਸਪਤਾਲ ‘ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ।ਇਸ ਘਟਨਾ ਤੋਂ ਬਾਅਦ ਲੁਧਿਆਣਾ ਸਮੇਤ ਕਈ ਵੱਡੇ ਸ਼ਹਿਰਾਂ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਜ਼ਿਕਰ ਏ ਖਾਸ ਹੈ ਕਿ ਬੀਤੇ ਦਿਨ ਕੇਂਦਰੀ ਜੇਲ ‘ਚ ਕੈਦੀਆਂ ਵਿਚਕਾਰ ਖੂਨੀ ਝੜਪ ਹੋ ਗਈ ਸੀ, ਜਿਸ ਕਾਰਨ 1 ਕੈਦੀ ਦੀ ਮੌਤ ਹੋ ਗਈ ਸੀ। ਇਸ ਝੜਪ ਦੌਰਾਨ ਜੇਲ੍ਹ ਦੇ ਕਈ ਕੈਦੀਆਂ ਸਮੇਤ ਕਈ ਪੁਲਸ ਮੁਲਾਜ਼ਮ ਵੀ ਜ਼ਖਮੀਂ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਸੀ।

-PTC News