ਪੰਜਾਬ

ਲੁਧਿਆਣਾ: ਮੌਤ ਦੇ ਸਾਏ ਹੇਠ ਜ਼ਿੰਦਗੀ, ਜਦੋਂ ਅਚਾਨਕ ਹੀ ਧਸੀ ਜ਼ਮੀਨ! ਵੀਡੀਓ ਵਾਇਰਲ

By Riya Bawa -- October 28, 2021 1:10 pm -- Updated:Feb 15, 2021

ਲੁਧਿਆਣਾ: ਲੁਧਿਆਣਾ 'ਚ ਵੇਖਦਿਆਂ-ਵੇਖਦਿਆਂ ਇਕ ਸੜਕ ਦੇ ਧਸਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਕਈ ਬੱਚੇ ਜ਼ਖ਼ਮੀ ਹਨ। ਦੱਸ ਦੇਈਏ ਕਿ  ਲੁਧਿਆਣਾ ਦੇ ਦੀਪ ਨਗਰ ਚ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਲਾਕੇ 'ਚ ਬਣੀ ਸੜਕ ਧਸ ਗਈ। ਲੋਕਾਂ ਦੇ ਦੱਸਣ ਮੁਤਾਬਕ ਇਸ ਸੜਕ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਬੱਸ ਗੁਜ਼ਰੀ ਸੀ ਜਿਸ ਦੇ ਚੱਲਦਿਆਂ ਸੜਕ ਧਸ ਗਈ।

ਇੱਕ ਬੱਸ ਗੁਜ਼ਰਣ ਦੇ ਕਰਕੇ ਸੜਕ ਧਸ ਗਈ ਅਤੇ ਕਈ ਬੱਚੇ ਇਸ ਧਸੀ ਸੜਕ ਦੇ ਵਿੱਚੋਂ ਕੱਢਣੇ ਪਏ ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਭੇਜਿਆ ਗਿਆ।

ਜ਼ਿਕਰਯੋਗ ਹੈ ਕਿ ਪਿੱਛੋਂ ਆ ਰਹੇ ਐਕਟਿਵਾ ਸਵਾਰ ਬੱਚੇ ਐਕਟਿਵਾ ਸਮੇਤ ਜਾ ਡਿੱਗੇ। ਇਸ ਹਾਦਸੇ ਵਿਚ ਬੱਚੇ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਮੁਹੱਲਾ ਨਿਵਾਸੀਆਂ ਵਲੋਂ ਮੌਕੇ 'ਤੇ ਹੀ ਬਾਹਰ ਕੱਢ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅੱਠ ਵਜੇ ਦੇ ਕਰੀਬ ਇਹ ਹਾਦਸਾ ਹੋਇਆ ਹੈ।

ਵੇਖੋ ਤਸਵੀਰਾਂ

-PTC News

  • Share