ਹੋਰ ਖਬਰਾਂ

ਲੁਧਿਆਣਾ : ਫ਼ੈਕਟਰੀ ਦੀ ਭੱਠੀ 'ਚ ਹੋਇਆ ਧਮਾਕਾ ,ਦੋ ਵਰਕਰਾਂ ਦੀ ਮੌਤ ,ਕਈ ਝੁਲਸੇ

By Shanker Badra -- July 26, 2019 9:07 am -- Updated:Feb 15, 2021

ਲੁਧਿਆਣਾ : ਫ਼ੈਕਟਰੀ ਦੀ ਭੱਠੀ 'ਚ ਹੋਇਆ ਧਮਾਕਾ ,ਦੋ ਵਰਕਰਾਂ ਦੀ ਮੌਤ ,ਕਈ ਝੁਲਸੇ:ਲੁਧਿਆਣਾ : ਲੁਧਿਆਣਾ ਦੇ ਮੁਡੀਆ ਕਲਾਂ ਸਥਿਤ ਲੋਹਾ ਢਲਾਈ ਦੀ ਇੱਕ ਫ਼ੈਕਟਰੀ ਵਿਚ ਭੱਠੀ 'ਚ ਧਮਾਕਾ ਹੋਇਆ ਹੈ। ਇਹ ਧਮਾਕਾ ਬੀਤੀ ਰਾਤ 3 ਵਜੇ ਹੋਇਆ ਹੈ। ਇਸ ਦੌਰਾਨ ਭੱਠੀ ਤੋਂ ਨਿਕਲੀ ਅੱਗ ਫੈਲਣ ਕਾਰਨ ਅੱਧੀ ਦਰਜਨ ਦੇ ਕਰੀਬ ਵਰਕਰ ਝੁਲਸ ਗਏ, ਜਦਕਿ ਇਨ੍ਹਾਂ ਵਿਚੋਂ ਦੋ ਵਰਕਰਾਂ ਦੀ ਮੌਤ ਹੋ ਗਈ ਹੈ।

Ludhiana: Mundia Kalan Factory Fire , Two workers dead ਲੁਧਿਆਣਾ : ਫ਼ੈਕਟਰੀ ਦੀ ਭੱਠੀ 'ਚ ਹੋਇਆ ਧਮਾਕਾ ,ਦੋ ਵਰਕਰਾਂ ਦੀ ਮੌਤ ,ਕਈ ਝੁਲਸੇ

ਇਸ ਹਾਦਸੇ ਤੋਂ ਬਾਅਦ ਜ਼ਖਮੀ ਹੋਏ ਵਰਕਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ।

Ludhiana: Mundia Kalan Factory Fire , Two workers dead ਲੁਧਿਆਣਾ : ਫ਼ੈਕਟਰੀ ਦੀ ਭੱਠੀ 'ਚ ਹੋਇਆ ਧਮਾਕਾ ,ਦੋ ਵਰਕਰਾਂ ਦੀ ਮੌਤ ,ਕਈ ਝੁਲਸੇ

ਇਸ ਦੀ ਸੂਚਨਾ ਮਿਲਦਿਆ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

  • Share