ਜਦੋਂ ਕੁੜੀ ਹੋਈ ਗਰਭਵਤੀ ਤਾਂ ਖੁੱਲ੍ਹਿਆ ਸਾਰਾ ਭੇਦ ,ਪੜ੍ਹੋ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ

Ludhiana near Village Girl After Rape Pregnant , Uncle Case registered
ਜਦੋਂ ਕੁੜੀ ਹੋਈ ਗਰਭਵਤੀ ਤਾਂ ਖੁੱਲ੍ਹਿਆ ਸਾਰਾ ਭੇਦ ,ਪੜ੍ਹੋ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ

ਜਦੋਂ ਕੁੜੀ ਹੋਈ ਗਰਭਵਤੀ ਤਾਂ ਖੁੱਲ੍ਹਿਆ ਸਾਰਾ ਭੇਦ ,ਪੜ੍ਹੋ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ:ਲੁਧਿਆਣਾ : ਲੁਧਿਆਣਾ ਦੇ ਨੇੜਲੇ ਪਿੰਡ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨੇ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦਿੱਤਾ ਹੈ। ਜਿਥੇ ਚਾਚੇ ਨੇ ਹੀ ਭਤੀਜੀ ਨਾਲ ਜ਼ਬਰ ਜਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦਿੱਤਾ ਹੈ। ਜਦੋਂ ਲੜਕੀ ਕੋਲ ਬੱਚਾ ਪੈਦਾ ਹੋਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਦੇ ਇਕ ਸਫ਼ਾਈ ਮੁਲਾਜ਼ਮ ਨੂੰ ਦੇਖਭਾਲ ਕਰਨ ਲਈ ਸੌਂਪ ਦਿੱਤਾ ਅਤੇ ਚਾਚੇ ਖਿਲਾਫ਼ ਜ਼ਬਰ ਜਨਾਹ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ।

Ludhiana near Village Girl After Rape Pregnant , Uncle Case registered
ਜਦੋਂ ਕੁੜੀ ਹੋਈ ਗਰਭਵਤੀ ਤਾਂ ਖੁੱਲ੍ਹਿਆ ਸਾਰਾ ਭੇਦ ,ਪੜ੍ਹੋ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ

ਥਾਣਾ ਡੇਹਲੋਂ ਪੁਲਿਸ ਨੇ ਮੁਲਜ਼ਮ ਚਾਚੇ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਮਾਮਲੇ ‘ਚ ਸਫ਼ਾਈ ਮੁਲਾਜ਼ਮ ਵਲੋਂ ਬੱਚੇ ਨੂੰ ਵੇਚਣ ਦਾ ਵੀ ਦੋਸ਼ ਲਗਾਇਆ ਗਿਆ ਜਿਸ ਸਬੰਧੀ ਥਾਣਾ ਡੇਹਲੋਂ ਪੁਲਿਸ ਮਾਮਲੇ ਦੀ ਜਾਂਚ ਕਰਨ ‘ਚ ਜੁਟੀ ਹੋਈ ਹੈ।

Ludhiana near Village Girl After Rape Pregnant , Uncle Case registered
ਜਦੋਂ ਕੁੜੀ ਹੋਈ ਗਰਭਵਤੀ ਤਾਂ ਖੁੱਲ੍ਹਿਆ ਸਾਰਾ ਭੇਦ ,ਪੜ੍ਹੋ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ

ਇਸ ਦੌਰਾਨ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ 19 ਸਾਲਾ ਧੀ ਕਈ ਵਾਰ ਘਰ ‘ਚ ਇਕੱਲੀ ਰਹਿੰਦੀ ਸੀ ਅਤੇ ਚਾਚਾ ਮੌਕਾ ਦੇ ਕੇ ਘਰ ਆ ਜਾਂਦਾ ਅਤੇ ਆਪਣੀ ਭਤੀਜੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਂਦਾ ਸੀ।ਇਸ ਦੇ ਨਾਲ ਹੀ ਉਹ ਉਸ ਨੂੰ ਧਮਕੀ ਦਿੰਦਾ ਸੀ ਕਿ ਜੇਕਰ ਉਸ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਉਹ ਉਸ ਦੇ ਮਾਤਾ-ਪਿਤਾ ਨੂੰ ਮਾਰ ਦੇਵੇਗਾ ,ਜਿਸ ਕਰਕੇ ਪੀੜਤਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸਿਆ।

Ludhiana near Village Girl After Rape Pregnant , Uncle Case registered
ਜਦੋਂ ਕੁੜੀ ਹੋਈ ਗਰਭਵਤੀ ਤਾਂ ਖੁੱਲ੍ਹਿਆ ਸਾਰਾ ਭੇਦ ,ਪੜ੍ਹੋ ਰੌਂਗਟੇ ਖੜ੍ਹੇ ਕਰਨ ਵਾਲੀ ਖ਼ਬਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ

ਜਦੋਂ 26 ਜੁਲਾਈ 2019 ਨੂੰ ਪੀੜਤਾ ਦੇ ਪੇਟ ‘ਚ ਕਾਫ਼ੀ ਦਰਦ ਹੋਇਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ,ਜਿੱਥੇ ਪਤਾ ਚੱਲਿਆ ਕਿ ਉਹ ਗਰਭਵਤੀ ਹੈ। ਇਸ ਤੋਂ ਬਾਅਦ ਲੜਕੀ ਨੇ ਆਪਣੇ ਨਾਲ ਹੱਡਬੀਤੀ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸ ਦਿੱਤੀ। ਉਸ ਦੇ ਬੱਚਾ ਪੈਦਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬੱਚਾ ਸਿਵਲ ਹਸਪਤਾਲ ਦੇ ਇਕ ਮੁਲਾਜ਼ਮ ਸੁਰਜੀਤ ਸਿੰਘ ਨੂੰ ਦੇਖਭਾਲ ਲਈ ਦੇ ਦਿੱਤਾ ਅਤੇ ਬਾਅਦ ‘ਚ ਦੋਸ਼ ਲੱਗਿਆ ਕਿ ਬੱਚੇ ਨੂੰ ਅੱਗੇ ਕੁਝ ਲੋਕਾਂ ਨੂੰ ਵੇਚਿਆ ਗਿਆ ਹੈ।
-PTCNews