ਲੁਧਿਆਣਾ ਲਈ ਮਾਣ ਵਾਲੀ ਗੱਲ,ਨੇਹਾਲ ਵਡੇਰਾ ਦੀ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਹੋਈ ਚੋਣ
ਲੁਧਿਆਣਾ ਲਈ ਮਾਣ ਵਾਲੀ ਗੱਲ,ਨੇਹਾਲ ਵਡੇਰਾ ਦੀ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਹੋਈ ਚੋਣ:ਲੁਧਿਆਣਾ ਦੇ ਬੱਲੇਬਾਜ਼ ਨੇਹਾਲ ਵਡੇਰਾ ਦੀ ਸ਼੍ਰੀਲੰਕਾ ਦੌਰੇ ਲਈ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਚੋਣ ਹੋਈ ਹੈ,ਜੋ ਲੁਧਿਆਣਾ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਹੈ।ਨੇਹਾਲ ਦੀ ਚੋਣ ਨਾਲ ਉਹਨਾਂ ਦੇ ਪਰਿਵਾਰ ਵਾਲਿਆਂ ਤੇ ਲੁਧਿਆਣੇ ਦੇ ਕ੍ਰਿਕਟ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਹੈ।ਦੱਸਿਆ ਜਾਂਦਾ ਹੈ ਕਿ ਨੇਹਲ ਖੱਬੇ ਹੱਥ ਦੇ ਬੱਲੇਬਾਜ਼ ਹਨ।ਉਹਨਾਂ ਨੇ ਹਿਮਾਚਲ ਪ੍ਰਦੇਸ਼ 'ਚ ਆਪਣੀ ਬੱਲੇਬਾਜੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਸੀ,ਇਸ ਦੌਰਾਨ ਨੇਹਲ ਨੇ ਈਸਟ ਜੋਨ ਦੇ ਖਿਲਾਫ ਸੈਂਕੜਾ ਜੜਿਆ ਸੀ।ਲੁਧਿਆਣਾ ਦੇ ਸ਼ਾਸਤਰੀ ਨਗਰ ਬੀਸੀਐਮ ਆਰੀਆ ਸੀਨੀਅਰ ਸੈਕੰਡਰੀ ਸਕੂਲ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇਹਲ ਨੂੰ ਪਿਛਲੇ ਸਾਲ ਅੰਡਰ-16 ਜੋਨਲ ਕ੍ਰਿਕਟ ਅਕੈਡਮੀ ਲਈ ਵੀ ਚੁਣਿਆ ਗਿਆ ਸੀ।ਵਿਰਾਟ ਕੋਹਲੀ ਨੂੰ ਰੋਲ ਮਾਡਲ ਮੰਨਣ ਵਾਲੇ ਨੇਹਾਲ ਨੇ ਸੱਤ ਸਾਲ ਪਹਿਲਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਅਕੈਡਮੀ ਨੇ ਵੀ ਰਾਸ਼ਟਰੀ ਟੀਮ 'ਚ ਚੋਣ ਨੂੰ ਲੈ ਕੇ ਨੇਹਾਲ ਨੂੰ ਵਧਾਈ ਦਿੱਤੀ ਹੈ।ਇਸ ਤੋਂ ਇਲਾਵਾ ਦੁਨੀਆ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਵੀ ਚੁਣਿਆ ਗਿਆ ਹੈ,ਮਤਲਬ ਨੇਹਾਲ ਅਤੇ ਅਰਜਨ ਸ਼੍ਰੀਲੰਕਾ ਟੂਰ 'ਤੇ ਭਾਰਤੀ ਟੀਮ ਵਿਚ ਇਕੱਠੇ ਖੇਡਣਗੇ।ਟੀਮ ਸ਼੍ਰੀਲੰਕਾ ਵਿਚ 2 ਚਾਰ ਦਿਨਾਂ ਅਤੇ 5 ਇਕ ਦਿਨਾਂ ਮੈਚ ਖੇਡੇਗੀ।ਭਾਰਤੀ ਅੰਡਰ-19 ਟੀਮ ਦਾ ਇਹ ਦੌਰਾ ਜੁਲਾਈ 'ਚ ਸ਼ੁਰੂ ਹੋਵੇਗਾ। -PTCNews