Tue, Apr 23, 2024
Whatsapp

ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , 2 ਸਕੀਆਂ ਭੈਣਾਂ 12 ਕਿੱਲੋ ਚਰਸ ਸਮੇਤ ਕਾਬੂ

Written by  Shanker Badra -- March 18th 2019 10:47 AM -- Updated: March 18th 2019 07:10 PM
ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , 2 ਸਕੀਆਂ ਭੈਣਾਂ 12 ਕਿੱਲੋ ਚਰਸ ਸਮੇਤ ਕਾਬੂ

ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , 2 ਸਕੀਆਂ ਭੈਣਾਂ 12 ਕਿੱਲੋ ਚਰਸ ਸਮੇਤ ਕਾਬੂ

ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , 2 ਸਕੀਆਂ ਭੈਣਾਂ 12 ਕਿੱਲੋ ਚਰਸ ਸਮੇਤ ਕਾਬੂ:ਲੁਧਿਆਣਾ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ 'ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ।ਹੁਣ ਘਰੇਲੂ ਔਰਤਾਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ 'ਚ ਨਸ਼ਾ ਸਮੱਗਲਿੰਗ ਦੀ ਦਲਦਲ 'ਚ ਧਸ ਚੁੱਕੀਆਂ ਹਨ। [caption id="attachment_270885" align="aligncenter" width="300"]Ludhiana Police 2 Sisters 12 kilo charas Including Arrested ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , 2 ਸਕੀਆਂ ਭੈਣਾਂ 12 ਕਿੱਲੋ ਚਰਸ ਸਮੇਤ ਕਾਬੂ[/caption] ਪੰਜਾਬ 'ਚ ਜਿਥੇ ਮਰਦ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।ਓਥੇ ਹੀ ਹੁਣ ਔਰਤਾਂ ਵੀ ਇਸ ਧੰਦੇ ਨੂੰ ਚਲਾ ਰਹੀਆਂ ਹਨ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ।ਜਿੱਥੇ ਜੀ.ਆਰ.ਪੀ. ਰੇਲਵੇ ਪੁਲਿਸ ਨੇ 2 ਸਕੀਆਂ ਭੈਣਾਂ ਨੂੰ 12 ਕਿੱਲੋ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ। [caption id="attachment_270886" align="aligncenter" width="295"]Ludhiana Police 2 Sisters 12 kilo charas Including Arrested ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , 2 ਸਕੀਆਂ ਭੈਣਾਂ 12 ਕਿੱਲੋ ਚਰਸ ਸਮੇਤ ਕਾਬੂ[/caption] ਦਰਅਸਲ 'ਚ ਇਹ ਦੋਵੇਂ ਭੈਣਾਂ 5000 ਰੁਪਏ ਦੇ ਲਾਲਚ 'ਚ ਚਰਸ ਨੂੰ ਲੁਧਿਆਣਾ ਵੇਚਣ ਆ ਰਹੀਆਂ ਸਨ ਪਰ ਰੇਲਵੇ ਸਟੇਸ਼ਨ 'ਤੇ ਚੈਕਿੰਗ ਦੌਰਾਨ ਪੁਲਿਸ ਨੇ ਦੋਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ।ਪੁਲਿਸ ਦੇ ਦੱਸਣ ਮੁਤਾਬਕ ਇਹ ਦੋਵੇਂ ਔਰਤਾਂ ਚਰਸ ਨੂੰ ਬਿਹਾਰ ਤੋਂ ਲੈ ਕੇ ਆਈਆਂ ਸਨ।ਇਸ ਤੋਂ ਬਾਅਦ ਪੁਲਿਸ ਨੇ ਦੋਹਾਂ ਔਰਤਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ ਅਤੇ ਦੋਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। [caption id="attachment_270887" align="aligncenter" width="300"]Ludhiana Police 2 Sisters 12 kilo charas Including Arrested ਨਸ਼ੇ ਦੇ ਕਾਰੋਬਾਰ 'ਚ ਔਰਤਾਂ ਵੀ ਸਰਗਰਮ , 2 ਸਕੀਆਂ ਭੈਣਾਂ 12 ਕਿੱਲੋ ਚਰਸ ਸਮੇਤ ਕਾਬੂ[/caption] ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।ਇਸ ਤਹਿਤ ਪੁਲਸ ਵੱਲੋਂ ਰੋਜ਼ਾਨਾ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਤੋਂ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ ਪਰ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਔਰਤਾਂ ਵੀ ਮਰਦਾਂ ਨਾਲੋਂ ਘੱਟ ਨਹੀਂ ਹਨ।ਜਿਥੇ ਪਹਿਲਾਂ ਔਰਤਾਂ ਵੱਲੋਂ ਨਸ਼ੇ ਨੂੰ ਹੱਥ ਲਾਉਣਾ ਵੀ ਪਾਪ ਸਮਝਿਆ ਜਾਂਦਾ ਸੀ, ਉਥੇ ਹੁਣ ਔਰਤਾਂ ਵੱਡੇ ਪੱਧਰ 'ਤੇ ਨਸ਼ਿਆਂ ਦਾ ਕਾਰੋਬਾਰ ਕਰ ਰਹੀਆਂ ਹਨ। -PTCNews


Top News view more...

Latest News view more...