Thu, Apr 25, 2024
Whatsapp

ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ

Written by  Shanker Badra -- November 20th 2019 02:59 PM
ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ

ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ

ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ:ਲੁਧਿਆਣਾ : ਸੀਆਈਏ ਸਟਾਫ਼ ਲੁਧਿਆਣਾ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ 2 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। [caption id="attachment_361860" align="aligncenter" width="300"]Ludhiana police Rs. 12 crore heroin Including two smugglers Arrested ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ[/caption] ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਸੈੱਲ ਨੇ ਮੁਲਜ਼ਮਾਂ ਨੂੰ ਗੋਲਡਨ ਟਿੰਬਰ ਦੀ ਬੈਂਕ ਸਾਈਡ ਮੁਹੱਲਾ ਸੁੰਦਰ ਨਗਰ ਥਾਣਾ ਦਰੇਸੀ ਕੋਲੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।ਇਨ੍ਹਾਂ ਪਾਸੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। [caption id="attachment_361859" align="aligncenter" width="300"]Ludhiana police Rs. 12 crore heroin Including two smugglers Arrested ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ[/caption] ਇਸ ਦੌਰਾਨ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਸ਼ੁਭਮ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਨਿਊ ਕੁੰਦਨਪੁਰੀ ਅਤੇ ਅਭਿਸ਼ੇਕ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ ਸੁੰਦਰ ਨਗਰ ਵਜੋਂ ਕੀਤੀ ਗਈ ਹੈ। ਇਹ ਦੋਵੇਂ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ ਅਤੇ ਸ਼ੁਭਮ ਹਾਲ ਹੀ ਜ਼ਮਾਨਤ ਤੋਂ ਬਾਹਰ ਆ ਕੇ ਤਸਕਰੀ ਦੇ ਧੰਦੇ 'ਚ ਮੁੜ ਜੁੱਟ ਗਿਆ ਹੈ। ਮੁਲਜ਼ਮਾਂ ਨੂੰ ਇੱਕ ਕਾਰ ਦੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਾਰ ਵਿੱਚ ਹੀ ਉਹ ਇਹ ਹੈਰੋਇਨ ਅੱਗੇ ਸਪਲਾਈ ਕਰਨ ਚੱਲੇ ਸਨ। -PTCNews


Top News view more...

Latest News view more...