Advertisment

ਲੁਧਿਆਣਾ ਪੁਲਿਸ ਨੇ ਲੁੱਟ ਤੇ ਹੱਤਿਆ ਦੇ ਮਾਮਲੇ ਨੂੰ ਸੁਲਝਾਇਆ, ਦੋ ਮੁਲਜ਼ਮ ਕਾਬੂ

author-image
Riya Bawa
Updated On
New Update
ਲੁਧਿਆਣਾ ਪੁਲਿਸ ਨੇ ਲੁੱਟ ਤੇ ਹੱਤਿਆ ਦੇ ਮਾਮਲੇ ਨੂੰ ਸੁਲਝਾਇਆ, ਦੋ ਮੁਲਜ਼ਮ ਕਾਬੂ
Advertisment
ਲੁਧਿਆਣਾ: ਲੁਧਿਆਣਾ ਪੁਲਿਸ ਨੇ ਲੁੱਟ ਅਤੇ ਹੱਤਿਆ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੂੰ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਹੋਏ ਹਨ। ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਜਸਪਾਲ ਬਾਂਗਰ ਦੇ ਇੱਕ ਫੈਕਟਰੀ ਵਿੱਚ ਲੁੱਟ ਕਰਨ ਨੀਅਤ ਨਾਲ ਦੋ ਮੁਲਜ਼ਮ ਦਾਖ਼ਲ ਹੋਏ ਸਨ।
Advertisment
publive-image ਇਸ ਦੌਰਾਨ ਫੈਕਟਰੀ ਵਿੱਚ ਮੌਜੂਦ ਫੈਕਟਰੀ ਦੇ ਇਕ ਵਰਕਰ ਦੇ ਇਨ੍ਹਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉੱਥੇ ਪਏ ਨੱਟ ਬੋਲਟ ਮਹਿੰਦਰਾ ਪਿਕਅੱਪ ਵਿੱਚ ਲੈ ਕੇ ਫ਼ਰਾਰ ਹੋ ਗਏ ਸਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਮਜੀਤ ਅਤੇ ਜਤਿੰਦਰ ਕੁਮਾਰ ਉਰਫ ਛੋਟੂ ਉੱਤਰ ਪ੍ਰਦੇਸ਼ ਨਿਵਾਸੀ ਦੇ ਰੂਪ ਵਿਚ ਹੋਈ ਹੈ। ਇਹ ਵੀ ਪੜ੍ਹੋ : ਜਲਾਲਾਬਾਦ 'ਚ ਰੇਡ ਕਰਨ ਗਈ ਮਾਈਨਿੰਗ ਟੀਮ 'ਤੇ ਹਮਲਾ, ਜੇਈ ਸਣੇ ਦੋ ਫੱਟੜ ਮੁਲਜ਼ਮਾਂ ਦੇ ਕਬਜ਼ੇ 'ਚੋਂ ਪੁਲਿਸ ਨੂੰ 1 ਰਿਵਾਲਵਰ 32 ਬੋਰ, 1 ਸੱਬਲ, 1 ਕਿਰਪਾਨ, 1 ਰਾਡ, ਲੁੱਟੇ ਗਏ ਬਾਰਾਂ ਬੋਰੇ ਨਟ ਬੋਲਟ ਅਤੇ ਮਹਿੰਦਰਾ ਪਿਕਅੱਪ ਬਲੈਰੋ ਬਰਾਮਦ ਹੋਏ ਹਨ। ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਗਿੱਛ ਕਰ ਜਾਰੀ ਹੈ। ਗੌਰਤਲਬ ਹੈ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਥਾਣੇ ਦੇ ਪਿੰਡ ਜਸਪਾਲ ਬੰਗੜ ਦੇ ਪਾਹਵਾ ਰੋਡ 'ਤੇ ਸਥਿਤ ਫੈਕਟਰੀ 'ਚ ਐਤਵਾਰ ਸਵੇਰੇ 4 ਵਜੇ ਦੇ ਕਰੀਬ ਗੋਲੀਬਾਰੀ ਹੋਈ। ਵਰਕਰਾਂ 'ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਨੂੰ ਜ਼ਿਲ੍ਹਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਦਮਾਸ਼ਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਹਮਲਾਵਰਾਂ ਦੀ ਗਿਣਤੀ 2 ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਸਪਾਲ 'ਤੇ ਹਮਲਾ ਕਰਨ ਵਾਲੇ ਬਦਮਾਸ਼ ਬਾਂਗਰ ਇਲਾਕੇ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਨੇ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਅਤੇ ਫਿਰ ਕੰਧ ਤੋੜ ਕੇ ਫੈਕਟਰੀ ਵਿੱਚੋਂ ਨਟ, ਬੋਲਟ ਆਦਿ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ 'ਤੇ ਬਦਮਾਸ਼ਾਂ ਨੇ ਫੈਕਟਰੀ ਦੇ ਕਰਮਚਾਰੀ ਅਤੇ ਮਾਲਕ ਦੇ ਭਤੀਜੇ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਮਜ਼ਦੂਰ ਦੀ ਮੌਤ ਹੋ ਗਈ। (ਨਵੀਨ ਸ਼ਰਮਾ ਦੀ ਰਿਪੋਰਟ) publive-image
latest-news punjabi-news arrest ludhiana-police murder-case
Advertisment

Stay updated with the latest news headlines.

Follow us:
Advertisment