ਲੁਧਿਆਣਾ ਦੇ ਪੁਲਿਸ ਥਾਣੇ ਵਿੱਚ ਆਪਸ ‘ਚ ਭਿੜੀਆਂ 2 ਧਿਰਾਂ, ਲੋਕਾਂ ਨੇ ਬਣਾਈ ਵੀਡੀਓ

Ludhiana police station clash between 2 parties, video made by people
ਲੁਧਿਆਣਾ ਦੇਪੁਲਿਸ ਥਾਣੇ ਵਿੱਚ ਆਪਸ 'ਚ ਭਿੜੀਆਂ 2 ਧਿਰਾਂ, ਲੋਕਾਂ ਨੇ ਬਣਾਈ ਵੀਡੀਓ

ਲੁਧਿਆਣਾ ਦੇ ਪੁਲਿਸ ਥਾਣੇ ਵਿੱਚ ਆਪਸ ‘ਚ ਭਿੜੀਆਂ 2 ਧਿਰਾਂ, ਲੋਕਾਂ ਨੇ ਬਣਾਈ ਵੀਡੀਓ:ਲੁਧਿਆਣਾ : ਲੁਧਿਆਣਾ ਦੇ ਡਿਵੀਜ਼ਨ ਨੰਬਰ -1 ਪੁਲਿਸ ਸਟੇਸ਼ਨ ’ਚ ਹੀ 2 ਧਿਰਾਂ ਵਿਚਾਲੇ ਝੜਪ ਅਤੇਬਹਿਸਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਉੱਥੇ ਮੌਜੂਦ ਲੋਕਾਂ ਵੱਲੋਂ ਵੀਡੀਓ ਬਣਾਈ ਗਈ ਅਤੇ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। Ludhiana police station clash between 2 parties, video made by peopleਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰੇਖੀ ਸਿਨੇਮਾ ਰੋਡ ‘ਤੇ ਇਕ ਨੌਜਵਾਨ ਐਕਟਿਵਾ ‘ਤੇ ਜਾ ਰਿਹਾ ਸੀ। ਇਸ ਦੌਰਾਨ ਐਕਟਿਵਾ ਸਵਾਰ ਨੌਜਵਾਨ ਨਾਲ ਢਾਬੇ ‘ਤੇ ਕੰਮ ਕਰਨ ਵਾਲਾ ਵਿਅਕਤੀ ਟਕਰਾ ਗਿਆ ਸੀ।ਜਿਸ ਤੋਂ ਬਾਅਦ ਦੋਹਾਂ ਵਿਚਕਾਰ ਬਹਿਸ ਛਿੜ ਗਈ।

Ludhiana police station clash between 2 parties, video made by people
ਲੁਧਿਆਣਾ ਦੇਪੁਲਿਸ ਥਾਣੇ ਵਿੱਚ ਆਪਸ ‘ਚ ਭਿੜੀਆਂ 2 ਧਿਰਾਂ, ਲੋਕਾਂ ਨੇ ਬਣਾਈ ਵੀਡੀਓ

ਇਹ ਮਾਮਲਾ ਇੰਨਾ ਜਿਆਦਾ ਵਧ ਗਿਆ ਕਿ ਢਾਬੇ ’ਚ ਕੰਮ ਕਰਨ ਵਾਲੇ ਕੁਝ ਪ੍ਰਵਾਸੀ ਬਾਹਰ ਨਿਕਲ ਆਏ ਅਤੇ ਐਕਟਿਵਾ ਸਵਾਰ ਨੌਜਵਾਨ ਨਾਲ ਕੁੱਟਮਾਰ ਕਰਨ ਲੱਗੇ। ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਥਾਣੇ ਪੁੱਜ ਗਿਆ ਅਤੇ ਥਾਣੇ ‘ਚ ਵੀ ਦੋਵੇਂ ਧਿਰਾਂ ਆਪਸ ‘ਚ ਭਿੜ ਗਈਆਂ।

Ludhiana police station clash between 2 parties, video made by people
ਲੁਧਿਆਣਾ ਦੇਪੁਲਿਸ ਥਾਣੇ ਵਿੱਚ ਆਪਸ ‘ਚ ਭਿੜੀਆਂ 2 ਧਿਰਾਂ, ਲੋਕਾਂ ਨੇ ਬਣਾਈ ਵੀਡੀਓ

ਇਸ ਸਬੰਧੀ ਪੁਲਿਸ ਨੇ ਦੋਹਾਂ ਪੱਖਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਵਲੋਂ ਪੁਲਿਸ ਥਾਣੇ ‘ਚ ਜੋ ਹੱਥੋਪਾਈ ਕੀਤੀ ਗਈ ਹੈ, ਉਸ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
-PTCNews