ਵੱਡੀ ਵਾਰਦਾਤ: 11ਵੀਂ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਲਾਕੇ ‘ਚ ਫੈਲੀ ਸਨਸਨੀ

suicide

ਵੱਡੀ ਵਾਰਦਾਤ: 11ਵੀਂ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇਲਾਕੇ ‘ਚ ਫੈਲੀ ਸਨਸਨੀ,ਲੁਧਿਆਣਾ: ਲੁਧਿਆਣਾ ਦੇ ਡਾਬਾ ਦੇ ਗੁਰਮੇਲ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਧਨੰਜੇ ਤਿਵਾਰੀ ਉਮਰ 18 ਸਾਲ ਜੋ ਕਿ 11ਵੀਂ ਕਲਾਸ ਦਾ ਵਿਦਿਆਰਥੀ ਹੈ।

Suicideਉਸ ਦੇ ਪਰਿਵਾਰ ਵਾਲਿਆਂ ਨੇ ਅਧਿਆਪਕਾਂ ਤੇ ਪ੍ਰਿੰਸੀਪਲ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਉਸ ਦੇ ਬੇਟੇ ਦੀ ਬੇਇੱਜ਼ਤੀ ਕੀਤੀ ਫਿਰ ਹੱਥ ਪੈਰ ਬੰਨ ਕੇ ਮਾਰਕੁੱਟ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦੇ ਬੇਟੇ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ।

ਹੋਰ ਪੜ੍ਹੋ: ਚੰਡੀਗੜ੍ਹ ਦੇ ਇੱਕ ਹੋਟਲ ‘ਚ ਮੁੰਡੇ-ਕੁੜੀ ਨੇ ਕੀਤੀ ਆਤਮ ਹੱਤਿਆ, ਜਾਂਚ ‘ਚ ਜੁਟੀ ਪੁਲਿਸ

ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਸਕੂਲ ਦੀ ਨਵੀਂ ਪੈਂਟ ਲਈ ਸੀ ਪਰ ਅੱਜ ਕੱਲ ਦੇ ਫੈਸ਼ਨ ਮੁਤਾਬਕ ਥੋੜ੍ਹੀ ਉੱਚੀ ਸੀ। ਪਰ ਸਕੂਲ ਵਾਲਿਆਂ ਨੂੰ ਇਹ ਪਸੰਦ ਨਹੀਂ ਆਈ। ਟੀਚਰਾਂ ਨੇ ਪੈਂਟ ਬਦਲਣ ਲਈ ਕਿਹਾ ਤਾਂ ਧਨੰਜੇ ਨੇ ਕਿਹਾ ਕਿ ਜਦੋਂ ਪਿਤਾ ਨੂੰ ਤਨਖਾਹ ਮਿਲੇਗੀ ਤਾਂ ਉਹ ਨਵੀਂ ਲੈ ਲਵੇਗਾ

ਉਨ੍ਹਾਂ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਧਨੰਜੇ ਦੀਆਂ ਦੋ ਅਧਿਆਪਕਾਂ ਉਸ ਨੂੰ ਕਾਫੀ ਬੋਲਿਆ ਅਤੇ ਉਸ ਦੀ ਕਲਾਸ ਰੂਮ ‘ਚ ਕਾਫੀ ਬੇਇੱਜ਼ਤ ਕੀਤੀ। ਇਸ ਤੋਂ ਬਾਅਦ ਉਸ ਨੂੰ ਫੜ ਕੇ ਪ੍ਰਿੰਸੀਪਲ ਦੇ ਰੂਮ ‘ਚ ਲੈ ਗਏ ਜਿੱਥੇ ਟਾਈ ਨਾਲ ਉਸ ਦੇ ਹੱਥ ਬੰਨ ਕੇ ਉਸਦੀ ਮਾਰਕੁੱਟ ਕੀਤੀ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News