Tue, Apr 23, 2024
Whatsapp

ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ

Written by  Jashan A -- July 14th 2019 05:23 PM
ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ

ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ

ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ,ਲੁਧਿਆਣਾ: ਸਾਡੇ ਸਮਾਜ 'ਚ ਇੱਕ ਅਜਿਹਾ ਧਾਰਨਾ ਬਣੀ ਹੋਈ ਹੈ ਕਿ ਘਰ 'ਚ ਧੀਆਂ ਦੇ ਜਨਮ ਹੁੰਦੇ ਹੀ ਮੁਸ਼ਕਲਾਂ ਪੈਦੇ ਹੋ ਜਾਂਦੀਆਂ ਹਨ। ਜਿਸ ਕਾਰਨ ਲੋਕ ਧੀਆਂ ਜੰਮਣ ਤੋਂ ਡਰਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਧੀਆਂ ਨੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਜੜ ਦਿੱਤੀ ਹੈ। ਅੱਜ ਦੇ ਜਮਾਨੇ ਮੁਤਾਬਿਕ ਚੱਲੀਏ ਤਾਂ ਧੀਆਂ ਪੁੱਤਰਾ ਨਾਲੋ ਕਿਤੇ ਜਿਆਦਾ ਸੂਝਵਾਣ, ਸਮਝਦਾਰ, ਪੜੀਆਂ ਲਿਖੀਆ, ਦਲੇਰ, ਸਹਿਣਸ਼ੀਲਤਾ ਤੇ ਮਮਤਾ ਦੀ ਮੂਰਤ, ਹਰ ਕੰਮ ਵਿੱਚ ਨਿੰਪੁਨ ਹਨ। ਅਜੋਕੇ ਸਮੇਂ 'ਚ ਧੀਆਂ ਹੀ ਮਾਪਿਆਂ ਦੇ ਦੁੱਖ ਵੰਡਾਉਣ 'ਚ ਅੱਗੇ ਆਉਂਦੀਆਂ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, ਲੁਧਿਆਣਾ 'ਚ ਰਹਿਣ ਵਾਲੀ ਇੱਕ 15 ਸਾਲ ਦੀ ਲੜਕੀ ਨੇ। ਜਿਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਚੁੱਕਿਆ ਹੈ। ਹੋਰ ਪੜ੍ਹੋ:ਗੁਆਟੇਮਾਲਾ 'ਚ 5ਵੀਂ ਵਾਰ ਫਟਿਆ ਜੁਆਲਾਮੁਖੀ, ਲੋਕਾਂ 'ਚ ਸਹਿਮ ਦਾ ਮਾਹੌਲ ਪਰਿਵਾਰ ਦੇ ਪਾਲਣ ਪੋਸ਼ਣ ਲਈ ਇਹ ਮਾਸੂਮ ਆਪਣੀ ਮਾਂ ਨਾਲ ਕੂੜਾ ਇਕੱਠਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ। ਇਸ ਲੜਕੀ ਦਾ ਨਾਮ ਮਨੀਸ਼ਾ ਦੱਸਿਆ ਜਾ ਰਿਹਾ ਹੈ, ਜੋ 8ਵੀਂ ਕਲਾਸ ਦੀ ਵਿਦਿਆਰਥਣ ਹੈ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਮਨੀਸ਼ਾ ਨੇ ਦੱਸਿਆ ਕਿ ਉਸ ਦੀਆਂ 2 ਵੱਡੀਆਂ ਭੈਣਾਂ ਅਤੇ 2 ਛੋਟੇ ਭਰਾ ਵੀ ਹਨ। ਉਸ ਨੇ ਦੱਸਿਆ ਕਿ ਉਹ 11 ਸਾਲ ਤੋਂ ਆਪਣੀ ਮਾਂ ਨਾਲ ਕੂੜਾ ਚੁਕਵਾ ਰਹੀ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਦੇ ਪਿਤਾ ਨਹੀਂ ਹਨ ਤਾਂ ਉਸ ਨੇ ਭਾਵੁਕ ਹੋ ਕੇ ਕਿਹਾ ਕਿ 12 ਸਾਲ ਪਹਿਲਾਂ ਉਸ ਦੇ ਪਿਤਾ ਦੀ ਕਿਸੇ ਨਾਲ ਲੜਾਈ ਕਰਕੇ ਮੌਤ ਹੋ ਗਈ ਸੀ। ਅੱਗੇ ਉਸ ਨੇ ਕਿਹਾ ਕਿ ਮੈਂ ਵੱਡੀ ਹੋ ਕੇ ਪੁਲਿਸ 'ਚ ਭਰਤੀ ਹੋਣਾ ਚਾਹੁੰਦੀ ਹਾਂ ਤੇ ਆਪਣੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣੀ ਚਾਹੁੰਦੀ ਹਾਂ। ਉਸ ਦਾ ਕਹਿਣਾ ਹੈ ਕਿ ਉਹ ਸਖ਼ਤ ਮੇਹਨਤ ਕਰ ਰਹੀ ਹੈ ਤੇ ਆਪਣੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਵਾ ਕੇ ਰਹੂਗੀ। -PTC News


Top News view more...

Latest News view more...