Advertisment

ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ

author-image
Jashan A
Updated On
New Update
ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ
Advertisment
ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ,ਲੁਧਿਆਣਾ: ਸਾਡੇ ਸਮਾਜ 'ਚ ਇੱਕ ਅਜਿਹਾ ਧਾਰਨਾ ਬਣੀ ਹੋਈ ਹੈ ਕਿ ਘਰ 'ਚ ਧੀਆਂ ਦੇ ਜਨਮ ਹੁੰਦੇ ਹੀ ਮੁਸ਼ਕਲਾਂ ਪੈਦੇ ਹੋ ਜਾਂਦੀਆਂ ਹਨ। ਜਿਸ ਕਾਰਨ ਲੋਕ ਧੀਆਂ ਜੰਮਣ ਤੋਂ ਡਰਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਧੀਆਂ ਨੇ ਵੱਡੀਆਂ ਕਾਮਯਾਬੀਆਂ ਹਾਸਲ ਕਰ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਜੜ ਦਿੱਤੀ ਹੈ। publive-imageਅੱਜ ਦੇ ਜਮਾਨੇ ਮੁਤਾਬਿਕ ਚੱਲੀਏ ਤਾਂ ਧੀਆਂ ਪੁੱਤਰਾ ਨਾਲੋ ਕਿਤੇ ਜਿਆਦਾ ਸੂਝਵਾਣ, ਸਮਝਦਾਰ, ਪੜੀਆਂ ਲਿਖੀਆ, ਦਲੇਰ, ਸਹਿਣਸ਼ੀਲਤਾ ਤੇ ਮਮਤਾ ਦੀ ਮੂਰਤ, ਹਰ ਕੰਮ ਵਿੱਚ ਨਿੰਪੁਨ ਹਨ।
Advertisment
publive-imageਅਜੋਕੇ ਸਮੇਂ 'ਚ ਧੀਆਂ ਹੀ ਮਾਪਿਆਂ ਦੇ ਦੁੱਖ ਵੰਡਾਉਣ 'ਚ ਅੱਗੇ ਆਉਂਦੀਆਂ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, ਲੁਧਿਆਣਾ 'ਚ ਰਹਿਣ ਵਾਲੀ ਇੱਕ 15 ਸਾਲ ਦੀ ਲੜਕੀ ਨੇ। ਜਿਸ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਚੁੱਕਿਆ ਹੈ। ਹੋਰ ਪੜ੍ਹੋ:ਗੁਆਟੇਮਾਲਾ 'ਚ 5ਵੀਂ ਵਾਰ ਫਟਿਆ ਜੁਆਲਾਮੁਖੀ, ਲੋਕਾਂ 'ਚ ਸਹਿਮ ਦਾ ਮਾਹੌਲ publive-imageਪਰਿਵਾਰ ਦੇ ਪਾਲਣ ਪੋਸ਼ਣ ਲਈ ਇਹ ਮਾਸੂਮ ਆਪਣੀ ਮਾਂ ਨਾਲ ਕੂੜਾ ਇਕੱਠਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ। ਇਸ ਲੜਕੀ ਦਾ ਨਾਮ ਮਨੀਸ਼ਾ ਦੱਸਿਆ ਜਾ ਰਿਹਾ ਹੈ, ਜੋ 8ਵੀਂ ਕਲਾਸ ਦੀ ਵਿਦਿਆਰਥਣ ਹੈ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਮਨੀਸ਼ਾ ਨੇ ਦੱਸਿਆ ਕਿ ਉਸ ਦੀਆਂ 2 ਵੱਡੀਆਂ ਭੈਣਾਂ ਅਤੇ 2 ਛੋਟੇ ਭਰਾ ਵੀ ਹਨ। publive-imageਉਸ ਨੇ ਦੱਸਿਆ ਕਿ ਉਹ 11 ਸਾਲ ਤੋਂ ਆਪਣੀ ਮਾਂ ਨਾਲ ਕੂੜਾ ਚੁਕਵਾ ਰਹੀ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਦੇ ਪਿਤਾ ਨਹੀਂ ਹਨ ਤਾਂ ਉਸ ਨੇ ਭਾਵੁਕ ਹੋ ਕੇ ਕਿਹਾ ਕਿ 12 ਸਾਲ ਪਹਿਲਾਂ ਉਸ ਦੇ ਪਿਤਾ ਦੀ ਕਿਸੇ ਨਾਲ ਲੜਾਈ ਕਰਕੇ ਮੌਤ ਹੋ ਗਈ ਸੀ। ਅੱਗੇ ਉਸ ਨੇ ਕਿਹਾ ਕਿ ਮੈਂ ਵੱਡੀ ਹੋ ਕੇ ਪੁਲਿਸ 'ਚ ਭਰਤੀ ਹੋਣਾ ਚਾਹੁੰਦੀ ਹਾਂ ਤੇ ਆਪਣੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣੀ ਚਾਹੁੰਦੀ ਹਾਂ। ਉਸ ਦਾ ਕਹਿਣਾ ਹੈ ਕਿ ਉਹ ਸਖ਼ਤ ਮੇਹਨਤ ਕਰ ਰਹੀ ਹੈ ਤੇ ਆਪਣੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਵਾ ਕੇ ਰਹੂਗੀ। -PTC News-
punjab-news latest-punjabi-news ludhiana-news latest-ludhiana-news ludhiana-news-in-punjabi
Advertisment

Stay updated with the latest news headlines.

Follow us:
Advertisment