ਹੋਰ ਖਬਰਾਂ

ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਨੌਜਵਾਨ ਦਾ ਇਮਾਨ, ATM 'ਚ ਬੈਂਕ ਕਰਮਚਾਰੀਆਂ ਵੱਲੋਂ ਭੁੱਲੇ ਪੈਸੇ ਕੀਤੇ ਵਾਪਸ

By Jashan A -- July 21, 2019 2:07 pm -- Updated:Feb 15, 2021

ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਨੌਜਵਾਨ ਦਾ ਇਮਾਨ, ATM 'ਚ ਬੈਂਕ ਕਰਮਚਾਰੀਆਂ ਵੱਲੋਂ ਭੁੱਲੇ ਪੈਸੇ ਕੀਤੇ ਵਾਪਸ,ਲੁਧਿਆਣਾ: ਅਕਸਰ ਹੀ ਇਹ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਕਿ ਬੈਂਕਾਂ ਦੇ ATM 'ਤੇ ਲੁੱਕਣ ਨਾਲ ਠੱਗੀ ਹੁੰਦੀ ਹੈ ਅਤੇ ਇਥੇ ਲੋਕ ਕਈ ਵਾਰ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਸਨਅਤੀ ਸ਼ਹਿਰ ਲੁਧਿਆਣਾ 'ਚ ਇਸ ਦੇ ਉਲਟ ਦੇਖਣ ਨੂੰ ਮਿਲਿਆ, ਜਿਥੇ ਆਮ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰ ਦਿੱਤੀ ਹੈ।

ਦਰਅਸਲ, ਸਮਰਾਲਾ ਚੋਂਕ ਦੇ ਨੇੜੇ IDBI ਬੈਂਕ ਦੇ ATM 'ਚ ਪੈਸੇ ਲੋਡ਼ ਕਰਨ ਆਏ ਕਰਮਚਾਰੀ ਪੰਜ ਲੱਖ ਰੁਪਏ ATM ਮਸ਼ੀਨ 'ਤੇ ਹੀ ਛੱਡ ਗਏ।

ਪਰ ਇਥੇ ਪੈਸੇ ਕਢਵਾਉਣ ਆਏ ਇੱਕ ਟਰਾਂਸਪੋਟਰ ਨੇ ਪੈਸਿਆਂ ਦਾ ਬੰਡਲ ਦੇਖਿਆ ਤਾਂ ਉਹਨਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਰਕਮ ਨੂੰ ਕਬਜ਼ੇ 'ਚ ਲੈ ਲਿਆ ਤੇ ਬੈਂਕ ਕਰਮਚਾਰੀਆਂ ਨੂੰ ਵਾਪਿਸ ਕਰ ਦਿੱਤੇ।

ਹੋਰ ਪੜ੍ਹੋ: ਗਲੋਬਲ ਕਬੱਡੀ ਲੀਗ ਦੇ ਮੈਚ ਹੁਣ ਖੇਡੇ ਜਾਣਗੇ ਲੁਧਿਆਣਾ 'ਚ, ਇਹ ਚਾਰ ਟੀਮਾਂ ਹੋਣਗੀਆਂ ਆਹਮੋ-ਸਾਹਮਣੇ 

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀਟੀਸੀ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਟਰਾਂਸਪੋਟਰ ਨਾਲ ਗੱਲਬਾਤ ਕੀਤੀ। ਦੂਜੀ ਪਾਸੇ ਇਨ੍ਹੀ ਵੱਡੀ ਰਕਮ ਅਚਨਾਕ ਵਾਪਸ ਮਿਲਣ 'ਤੇ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਪੀਟੀਸੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇੰਨੀ ਵੱਡੀ ਪੰਜ ਲੱਖ ਦੀ ਰਕਮ ਜੇਕਰ ਉਨ੍ਹਾਂ ਨੂੰ ਵਾਪਸ ਨਾ ਮਿਲਦੀ ਤਾਂ ਉਨ੍ਹਾਂ ਦਾ ਕਰੀਅਰ ਤਾਂ ਬਰਬਾਦ ਹੋਣਾ ਹੀ ਸੀ ਅਤੇ ਨਾਲ ਹੀ ਇਨ੍ਹੇ ਪੈਸੇ ਵਾਪਸ ਵੀ ਨਹੀਂ ਦੇ ਸਕਦੇ ਸਨ।

-PTC News

  • Share