Advertisment

ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਨੌਜਵਾਨ ਦਾ ਇਮਾਨ, ATM 'ਚ ਬੈਂਕ ਕਰਮਚਾਰੀਆਂ ਵੱਲੋਂ ਭੁੱਲੇ ਪੈਸੇ ਕੀਤੇ ਵਾਪਸ

author-image
Jashan A
Updated On
New Update
ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਨੌਜਵਾਨ ਦਾ ਇਮਾਨ, ATM 'ਚ ਬੈਂਕ ਕਰਮਚਾਰੀਆਂ ਵੱਲੋਂ ਭੁੱਲੇ ਪੈਸੇ ਕੀਤੇ ਵਾਪਸ
Advertisment
ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਨੌਜਵਾਨ ਦਾ ਇਮਾਨ, ATM 'ਚ ਬੈਂਕ ਕਰਮਚਾਰੀਆਂ ਵੱਲੋਂ ਭੁੱਲੇ ਪੈਸੇ ਕੀਤੇ ਵਾਪਸ,ਲੁਧਿਆਣਾ: ਅਕਸਰ ਹੀ ਇਹ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਕਿ ਬੈਂਕਾਂ ਦੇ ATM 'ਤੇ ਲੁੱਕਣ ਨਾਲ ਠੱਗੀ ਹੁੰਦੀ ਹੈ ਅਤੇ ਇਥੇ ਲੋਕ ਕਈ ਵਾਰ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਸਨਅਤੀ ਸ਼ਹਿਰ ਲੁਧਿਆਣਾ 'ਚ ਇਸ ਦੇ ਉਲਟ ਦੇਖਣ ਨੂੰ ਮਿਲਿਆ, ਜਿਥੇ ਆਮ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰ ਦਿੱਤੀ ਹੈ। publive-imageਦਰਅਸਲ, ਸਮਰਾਲਾ ਚੋਂਕ ਦੇ ਨੇੜੇ IDBI ਬੈਂਕ ਦੇ ATM 'ਚ ਪੈਸੇ ਲੋਡ਼ ਕਰਨ ਆਏ ਕਰਮਚਾਰੀ ਪੰਜ ਲੱਖ ਰੁਪਏ ATM ਮਸ਼ੀਨ 'ਤੇ ਹੀ ਛੱਡ ਗਏ।
Advertisment
publive-imageਪਰ ਇਥੇ ਪੈਸੇ ਕਢਵਾਉਣ ਆਏ ਇੱਕ ਟਰਾਂਸਪੋਟਰ ਨੇ ਪੈਸਿਆਂ ਦਾ ਬੰਡਲ ਦੇਖਿਆ ਤਾਂ ਉਹਨਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਰਕਮ ਨੂੰ ਕਬਜ਼ੇ 'ਚ ਲੈ ਲਿਆ ਤੇ ਬੈਂਕ ਕਰਮਚਾਰੀਆਂ ਨੂੰ ਵਾਪਿਸ ਕਰ ਦਿੱਤੇ। ਹੋਰ ਪੜ੍ਹੋ: ਗਲੋਬਲ ਕਬੱਡੀ ਲੀਗ ਦੇ ਮੈਚ ਹੁਣ ਖੇਡੇ ਜਾਣਗੇ ਲੁਧਿਆਣਾ 'ਚ, ਇਹ ਚਾਰ ਟੀਮਾਂ ਹੋਣਗੀਆਂ ਆਹਮੋ-ਸਾਹਮਣੇ  publive-imageਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀਟੀਸੀ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਟਰਾਂਸਪੋਟਰ ਨਾਲ ਗੱਲਬਾਤ ਕੀਤੀ। ਦੂਜੀ ਪਾਸੇ ਇਨ੍ਹੀ ਵੱਡੀ ਰਕਮ ਅਚਨਾਕ ਵਾਪਸ ਮਿਲਣ 'ਤੇ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। publive-imageਪੀਟੀਸੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇੰਨੀ ਵੱਡੀ ਪੰਜ ਲੱਖ ਦੀ ਰਕਮ ਜੇਕਰ ਉਨ੍ਹਾਂ ਨੂੰ ਵਾਪਸ ਨਾ ਮਿਲਦੀ ਤਾਂ ਉਨ੍ਹਾਂ ਦਾ ਕਰੀਅਰ ਤਾਂ ਬਰਬਾਦ ਹੋਣਾ ਹੀ ਸੀ ਅਤੇ ਨਾਲ ਹੀ ਇਨ੍ਹੇ ਪੈਸੇ ਵਾਪਸ ਵੀ ਨਹੀਂ ਦੇ ਸਕਦੇ ਸਨ। -PTC News-
punjab-news ludhiana-news latest-ludhiana-news latest-punjab-news ludhiana-news-in-punjabi news-in-punjab
Advertisment

Stay updated with the latest news headlines.

Follow us:
Advertisment