ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ‘ਤੇ ਆਇਆ ਗੁੱਸਾ, ਮੁਆਫ਼ੀ ਮੰਗਣ ਨੂੰ ਕਿਹਾ 

CM Amarinder Singh defends Rajiv Gandhi, seeks apology from SAD president
CM Amarinder Singh defends Rajiv Gandhi, seeks apology from SAD president

ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ‘ਤੇ ਆਇਆ ਗੁੱਸਾ, ਮੁਆਫ਼ੀ ਮੰਗਣ ਨੂੰ ਕਿਹਾ

ਲੁਧਿਆਣਾ ਪੁਲੀਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਦਿਆਂ ਲੁਧਿਆਣਾ ਵਿਖੇ ਸਥਾਨਕ ਲੋਕਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ‘ਤੇ ਗੁੱਸਾ ਜ਼ਾਹਿਰ ਕੀਤਾ ਹੈ।

ਮੁੱਖ ਮੰਤਰੀ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਦਾ ਹਰਜਾਨਾ ਭੁਗਤਣਾ ਪਵੇਗਾ, ਜਿੰਨ੍ਹਾਂ ਨੇ ਇਸ “ਘਿਨਾਉਣੀ ਕਾਰਵਾਈ” ਨੂੰ ਅੰਜਾਮ ਦਿੱਤਾ ਹੈ।

ludhiana
ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ‘ਤੇ ਆਇਆ ਗੁੱਸਾ, ਮੁਆਫ਼ੀ ਮੰਗਣ ਨੂੰ ਕਿਹਾ 

ਕੈਪਟਨ ਅਮਰਿੰਦਰ ਸਿੰਘ  ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪੁਲੀਸ ਨੂੰ ਹਿੰਸਾ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰਕੇ ਉਨਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

ludhiana
ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ‘ਤੇ ਆਇਆ ਗੁੱਸਾ, ਮੁਆਫ਼ੀ ਮੰਗਣ ਨੂੰ ਕਿਹਾ 

ਮੁੱਖ ਮੰਤਰੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ੧੯੮੪ ਦੇ ਸਿੱਖ ਦੰਗਿਆਂ ਵਿੱਚ ਗਾਂਧੀ ਪਰਿਵਾਰ ਦਾ ਨਾਂ ਕਦੀ ਵੀ ਨਹੀਂ ਆਇਆ ਪਰ ਫਿਰ ਵੀ ਵਿਰੋਧੀ ਧਿਰ ਸਿਆਸੀ ਲਾਹਾ ਖੱਟਣ ਲਈ ਇਸ ਮਾਮਲੇ ਵਿੱਚ ਗਾਂਧੀ ਪਰਿਵਾਰ ਨੂੰ ਲਪੇਟ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਦੰਗਿਆਂ ਦੇ ਮੱਦੇਨਜ਼ਰ ਗਾਂਧੀ ਪਰਿਵਾਰ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਹੁੰਦੀ ਤਾਂ ਪੀੜਤਾਂ ‘ਚੋਂ ਕੁਝ ਲੋਕ ਤਾਂ ਉਨ੍ਹਾਂ ਦਾ ਨਾਂ ਲੈਂਦੇ।

ਹੋਰ ਪੜ੍ਹੋ:ਨਵਜੋਤ ਸਿੱਧੂ ਪਾਕਿਸਤਾਨ ਦਾ ਨੁੰਮਾਇਦਾ ਬਣ ਚੁੱਕਿਆ ਹੈ: ਅਕਾਲੀ ਦਲ

ਕੈਪਟਨ ਨੇ ਕਿਹਾ ਕਿ ਦੰਗਿਆਂ ਤੋਂ ਬਾਅਦ ਉਹ ਤਾਂ ਨਿੱਜੀ ਤੌਰ ‘ਤੇ ਪੀੜਤਾਂ ਨੂੰ ਮਿਲਣ ਲਈ ਸ਼ਰਨਾਰਥੀ ਕੈਂਪਾਂ ਵਿੱਚ ਵੀ ਗਏ ਸਨ। ਕੈਪਟਨ ਨੇ ਚੇਤਾਵਨੀ ਦਿੱਤੀ ਕਿ ਉਹ ਸੂਬੇ ਵਿੱਚ ਅਮਨ-ਸ਼ਾਂਤੀ ਵਿੱਚ ਕਿਸੇ ਨੂੰ ਵੀ ਵਿਘਨ ਨਹੀਂ ਪਾਉਣ ਦੇਣਗੇ।

ludhiana
ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ‘ਤੇ ਆਇਆ ਗੁੱਸਾ, ਮੁਆਫ਼ੀ ਮੰਗਣ ਨੂੰ ਕਿਹਾ 

ਮੁੱਖ ਮੰਤਰੀ ਨੇ ਅਕਾਲੀ ਦਲ ਪ੍ਰਧਾਨ ਅਤੇ ਵਰਕਰਾਂ ਨੂੰ ਵੀ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਉਹਨਾਂ ਨੂੰ ਭੁਗਤਾਨ ਭੁਗਤਣਾ ਪੈ ਸਕਦਾ ਹੈ।

ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਯਾਦ ਨਹੀਂ ਆਈ ਸੀ ਜਦੋ ਕਈ ਪਰਿਵਾਰਾਂ ਦੇ ਪੁੱਤ ਮਾਰੇ ਗਏ ਸਨ।

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਨੂੰ ਇਹ ਵੀ ਕਿਹਾ ਕਿ ਤੁਸੀ ਹਮੇਸ਼ਾ ਹੀ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਅੱਗੇ ਆਏ ਹੋ। ਤੁਸੀਂ ਪੱਥਰ ਦੇ ਬਣੇ ਹੋਏ ਤੁਹਾਨੂੰ ਸਿੱਖ ਭਾਈਚਾਰੇ ਦੀ ਕੋਈ ਪ੍ਰਵਾਹ ਨਹੀਂ। ਉਥੇ ਹੀ ਸੁਖਬੀਰ ਬਾਦਲ ਦਾ ਇਹ ਵੀ ਕਹਿਣਾ ਹੈ ਕਿ ਕੈਪਟਨ ਨੂੰ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਤੁਹਾਡੇ ਦਿਲ ‘ਚ ਸਿੱਖ ਕੌਮ ਲਈ ਕੋਈ ਜਗ੍ਹਾ ਨਹੀਂ ਹੈ।

-PTC News