ਮੁੱਖ ਖਬਰਾਂ

ਲੁਧਿਆਣਾ 'ਚ ਕਾਰ ਨੂੰ ਅਚਾਨਕ ਲੱਗੀ ਅੱਗ, ਮਸਾਂ ਬਚੇ ਲੋਕ

By Jashan A -- November 30, 2019 10:24 am

ਲੁਧਿਆਣਾ 'ਚ ਕਾਰ ਨੂੰ ਅਚਾਨਕ ਲੱਗੀ ਅੱਗ, ਮਸਾਂ ਬਚੇ ਲੋਕ,ਲੁਧਿਆਣਾ: ਲੁਧਿਆਣਾ ਬੱਸ ਸਟੈਂਡ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਇਥੇ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ 'ਚ ਇੱਕ ਬਜ਼ੁਰਗ ਜੋੜਾ ਸੀ, ਜਿਸ ਨੇ ਮਸਾਂ ਜਾਨ ਬਚਾਈ।

ਕਾਰ 'ਚ ਸਵਾਰ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਕਿ ਉਹ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ ਅਤੇ ਜਲੰਧਰ ਤੋਂ ਵਾਪਸ ਆਪਣੇ ਘਰ ਆ ਰਹੇ ਸਨ ਕਿ ਅਚਾਨਕ ਕਾਰ 'ਚੋਂ ਧੂੰਆਂ ਨਿਕਲਣ ਲੱਗਿਆ ਅਤੇ ਉਨ੍ਹਾਂ ਨੇ ਜਦੋਂ ਕਾਰ ਰੋਕੀ ਤਾਂ ਕਾਰ ਨੂੰ ਅੱਗ ਲੱਗ ਗਈ।

ਹੋਰ ਪੜ੍ਹੋ: ਦਿੱਲੀ ਦੇ ਸ਼ਾਸਤਰੀ ਪਾਰਕ 'ਚ ਕੈਮੀਕਲ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ

ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

  • Share