6 ਸਾਲਾ ਮਾਸੂਮ ਨੂੰ ਘਰੋਂ ਚੁੱਕ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ

ldh

6 ਸਾਲਾ ਮਾਸੂਮ ਨੂੰ ਘਰੋਂ ਚੁੱਕ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ,ਲੁਧਿਆਣਾ: ਪੰਜਾਬ ‘ਚ ਜਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਏ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ldhਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਵਿਅਕਤੀ ਨੇ 6 ਸਾਲਾ ਬੱਚੀ ਨੂੰ ਘਰੋਂ ਚੁੱਕ ਕੇ ਹਵਸ ਦਾ ਸ਼ਿਕਾਰ ਬਣਾਇਆ। ਜਾਣਕਾਰੀ ਮੁਤਾਬਕ ਪਰਿਵਾਰ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੁੱਤੇ ਹੋਏ ਸੀ ਤਾਂ ਇਕ ਵਿਅਕਤੀ ਉਨ੍ਹਾਂ ਦੀ ਬੇਟੀ ਨੂੰ ਚੁੱਕ ਕੈ ਲੈ ਗਿਆ।

ਹੋਰ ਪੜ੍ਹੋ: ਕੋਟਕਪੂਰਾ ‘ਚ ਜਾਗੋ ਦੌਰਾਨ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ

ਜਦੋਂ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਆਸ-ਪਾਸ ਲੱਭਣ ‘ਤੇ ਬੱਚੀ ਨੇੜੇ ਹੀ ਝਾੜੀਆਂ ‘ਚੋਂ ਮਿਲੀ ਅਤੇ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਬਲਾਤਕਾਰ ਕਰਨ ਵਾਲੇ ਇਸ ਦੋਸ਼ੀ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਕਾਬੂ ਕਰ ਲਿਆ ਹੈ।

ldhਪੁਲਿਸ ਅਧਿਕਾਰੀਆਂ ਨੇ ਸੈਸ਼ਨ ਜੱਜ ਤੋਂ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ‘ਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਸਜ਼ਾ ਮਿਲ ਸਕੇ।

-PTC News