ਲੁਧਿਆਣਾ ਨਗਰ ਨਿਗਮ ਨੇ ਲਾਹੇ “ਪੰਜਾਬ ਦਾ ਕੈਪਟਨ, ਸਾਡਾ ਕੈਪਟਨ” ਦੇ ਬੋਰਡ

ludhiana
ਲੁਧਿਆਣਾ ਨਗਰ ਨਿਗਮ ਨੇ ਲਾਹੇ "ਪੰਜਾਬ ਦਾ ਕੈਪਟਨ, ਸਾਡਾ ਕੈਪਟਨ" ਦੇ ਬੋਰਡ

ਲੁਧਿਆਣਾ ਨਗਰ ਨਿਗਮ ਨੇ ਲਾਹੇ “ਪੰਜਾਬ ਦਾ ਕੈਪਟਨ, ਸਾਡਾ ਕੈਪਟਨ” ਦੇ ਬੋਰਡ,ਲੁਧਿਆਣਾ: ਲੁਧਿਆਣਾ ‘ਚ ਕਾਂਗਰਸੀ ਮੰਤਰੀ ਅਤੇ ਸੰਸਦ ਮੈਂਬਰਾਂ ਵਲੋਂ ਲਗਾਏ ਗਏ ‘ਪੰਜਾਬ ਦਾ ਕੈਪਟਨ, ਸਾਡਾ ਕੈਪਟਨ’ ਦੇ ਫਲੈਕਸ ਬੋਰਡ ਨਗਰ ਨਿਗਮ ਵਲੋਂ ਉਤਾਰ ਦਿੱਤੇ ਗਏ ਹਨ। ਹੁਣ ਇਹ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਪੰਜਾਬ ਦਾ ਕੈਪਟਨ ਨਿਗਮ ਦਾ ਕੈਪਟਨ ਨਹੀਂ ਹੈ।

ਇਸ ਤੋਂ ਪਹਿਲਾਂ ਸਿੱਧੂ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਕੌਣ ਕੈਪਟਨ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ, ਜਿਸ ਦੇ ਵਿਰੋਧ ਵਿਚ ਇਹ ਫਲੈਕਸ ਲੁਧਿਆਣਾ ਦੀਆਂ ਸੜਕ ਕੰਢੇ ਲੱਗੇ ਦਿਖਾਈ ਦਿੱਤੇ। ਫਲੈਕਸ ਬੋਰਡਾਂ ਨੂੰ ਦੇਖ ਕੇ ਸਾਫ ਪਤਾ ਚੱਲ ਰਿਹਾ ਸੀ ਕਿ ਇਹ ਬੋਰਡ ਵੀ ਕਾਂਗਰਸੀ ਆਗੂਆਂ ਵਲੋਂ ਆਪਣੇ ਹੀ ਨੇਤਾ ਦੇ ਵਿਰੋਧ ‘ਚ ਲਗਾਏ ਗਏ ਸਨ।

ludhiana news
ਲੁਧਿਆਣਾ ਨਗਰ ਨਿਗਮ ਨੇ ਲਾਹੇ “ਪੰਜਾਬ ਦਾ ਕੈਪਟਨ, ਸਾਡਾ ਕੈਪਟਨ” ਦੇ ਬੋਰਡ

ਸਿੱਧੂ ਵਲੋਂ ਇਸ ਮਾਮਲੇ ‘ਤੇ ਸਫਾਈ ਦੇਣ ਤੋਂ ਬਾਅਦ ਮਾਮਲਾ ਬੇਸ਼ੱਕ ਠੰਡਾ ਹੋ ਗਿਆ ਸੀ ਪਰ ਇਹ ਫਲੈਕਸ ਬੋਰਡ ਫ਼ਿਰ ਵੀ ਲੱਗ ਰਹੇ ਸਨ , ਜਿਨ੍ਹਾਂ ਨੂੰ ਅੱਜ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਉਤਾਰ ਦਿੱਤਾ ਗਿਆ।

ਦੱਸਣਯੋਗ ਹੈ ਕਿ ਲੁਧਿਆਣਾ ਦੇ ਕੈਬਨਿਟ ਮੰਤਰੀ, ਲੋਕ ਸਭਾ ਮੈਂਬਰ ਤੇ ਵਿਧਾਇਕਾਂ ਵੱਲੋਂ ‘ਪੰਜਾਬ ਦਾ ਕੈਪਟਨ, ਸਾਡਾ ਕੈਪਟਨ’ ਦੇ ਪੋਸਟਰ ਲਗਾਏ ਸਨ। ਸ਼ਹਿਰ ‘ਚ 50 ਤੋਂ ਵੱਧ ਥਾਵਾਂ ’ਤੇ ਇਹ ਪੋਸਟਰ ਲਗਾਏ ਸਨ। ਜਿਨ੍ਹਾਂ ਰਾਹੀਂ ਇਹ ਦੱਸਣ ਦਾ ਯਤਨ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਕੈਪਟਨ, ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੈ।

-PTC News