Sat, Apr 20, 2024
Whatsapp

ਬਿਨਾਂ ਡਿਗਰੀ ਡਾਕਟਰ ਕਰਦਾ ਸੀ ਇਹ ਕੰਮ, ਚੜ੍ਹਿਆ ਪੁਲਿਸ ਅੜਿੱਕੇ

Written by  Joshi -- November 11th 2018 11:35 AM
ਬਿਨਾਂ ਡਿਗਰੀ ਡਾਕਟਰ ਕਰਦਾ ਸੀ ਇਹ ਕੰਮ, ਚੜ੍ਹਿਆ ਪੁਲਿਸ ਅੜਿੱਕੇ

ਬਿਨਾਂ ਡਿਗਰੀ ਡਾਕਟਰ ਕਰਦਾ ਸੀ ਇਹ ਕੰਮ, ਚੜ੍ਹਿਆ ਪੁਲਿਸ ਅੜਿੱਕੇ

ਬਿਨਾਂ ਡਿਗਰੀ ਡਾਕਟਰ ਕਰਦਾ ਸੀ ਇਹ ਕੰਮ, ਚੜ੍ਹਿਆ ਪੁਲਿਸ ਅੜਿੱਕੇ,ਲੁਧਿਆਣਾ: ਲੁਧਿਆਣਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ, ਜਿਥੇ ਇੱਕ 10ਵੀਂ ਪਾਸ ਡਾਕਟਰ ਵੱਲੋਂ ਲੋਕਾਂ ਦੀਆ ਜ਼ਿੰਦਗੀਆਂ ਨਾਲ ਖਿਲਵਾੜ੍ਹ ਕੀਤਾ ਜਾਂਦਾ ਸੀ।ਜਿਸ ਦਾ ਪਰਦਾਫਾਸ਼ ਪੁਲਿਸ ਵੱਲੋਂ ਕਰ ਦਿੱਤਾ ਗਿਆ ਹੈ। ਥਾਣਾ ਦੁੱਗਰੀ ਪੁਲਿਸ ਨੇ ਜਮਾਲਪੁਰ ’ਚ ਚੱਲ ਰਹੇ ਇਸ ਨਰਸਿੰਗ ਹੋਮ ’ਚ ਕਲੀਨਿਕ ਨੂੰ ਸੀਲ ਕਰ ਕੇ ਰਿਕਾਰਡ ਅਤੇ ਦਵਾਈਅਾਂ ਨੂੰ ਕਬਜ਼ੇ ’ਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਇਹ ਡਾਕਟਰ 10ਵੀਂ ਪਾਸ ਹੈ ਅਤੇ ਉਸ ਨੇ ਬਰਨਾਲਾ ਦੇ ਪਿੰਡ ਫਤਹਿਗੜ੍ਹ ਛੰਨਾ 'ਚ ਡੇਰਾ ਬਣਾ ਰੱਖਿਆ ਹੈ, ਜਿੱਥੇ ਉਹ ਭੋਲੇ-ਭਾਲੇ ਲੋਕਾਂ ਨੂੰ ਇਲਾਜ ਦਾ ਝਾਂਸਾ ਦੇ ਕੇ ਲੁਧਿਆਣਾ ਭੇਜ ਦਿੰਦਾ ਸੀ। ਹੋਰ ਪੜ੍ਹੋ:ਜਦੋਂ ਕਬੱਡੀ ਖਿਡਾਰਨ ਦੀ ਟੀਮ ‘ਚ ਨਾ ਹੋਈ ਚੋਣ ਤਾਂ ਚੁੱਕਿਆ ਅਜਿਹਾ ਕਦਮ ਇਸ ਮੌਕੇ ਪੁਲਿਸ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਉਹਨਾਂ ਨੂੰ ਰੋਪੜ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਜਿੰਨਾਂ ਤੋਂ ਇਸ ਡਾਕਟਰ ਨੇ 1.50 ਲੱਖ ਰੁਪਏ ਠੱਗ ਲਏ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਉਸ ਦੇ ਨਰਸਿੰਗ ਹੋਮ ਨੂੰ ਸੀਲ ਕਰ ਦਿੱਤਾ।ਅਤੇ ਉਸ ਨੂੰ ਗ੍ਰਿਫਤਾਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। —PTC News


Top News view more...

Latest News view more...