ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, ਫਾਹਾ ਲਾ ਕੇ ਦਿੱਤੀ ਜਾਨ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, ਫਾਹਾ ਲਾ ਕੇ ਦਿੱਤੀ ਜਾਨ,ਲੁਧਿਆਣਾ: ਪੰਜਾਬ ‘ਚ ਆਏ ਦਿਨ ਵਿਆਹੁਤਾ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਜਿਸ ਕਾਰਨ ਹੁਣ ਤੱਕ ਅਨੇਕਾਂ ਧੀਆਂ ਇਸ ਅੱਗ ‘ਚ ਸੜ੍ਹ ਕੇ ਸੁਆਹ ਹੋ ਚੁਕੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ, ਜਿਥੇ 22 ਸਾਲਾ ਇਕ ਵਿਅਹੁਤਾ ਨੇ ਦਾਜ ਦੀ ਮੰਗ ਤੋਂ ਦੁਖੀ ਹੋ ਕੇ ਫਾਹਾ ਲਾ ਕੇ ਜਾਨ ਦੇ ਦਿੱਤੀ।

ਦੋਸ਼ ਹੈ ਕਿ ਉਸ ਦਾ ਪਤੀ ਮੋਟਰਸਾਈਕਲ ਦੀ ਡਿਮਾਂਡ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਦਾ ਸੀ। ਇੰਨਾ ਹੀ ਨਹੀਂ ਉਸ ਦੇ ਇਕ ਹੋਰ ਔਰਤ ਨਾਲ ਕਥਿਤ ਤੌਰ ‘ਤੇ ਨਾਜਾਇਜ਼ ਸਬੰਧ ਵੀ ਸਨ। ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਸੀਤਾਮੜੀ ਇਲਾਕੇ ਦੇ ਰਹਿਣ ਵਾਲੀ ਪੀੜਤਾ ਦਾ ਵਿਆਹ ਲਗਭਗ 4 ਸਾਲ ਪਹਿਲਾਂ ਸੁਭਾਸ਼ ਨਗਰ ਦੇ ਪਵਨ ਨਾਲ ਹੋਇਆ ਸੀ।

ਹੋਰ ਪੜ੍ਹੋ: ਗੁਰਦਾਸਪੁਰ ਦੇ ਪਿੰਡ ਮੱਦੇਪੁਰ ਦੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਤੀ ਆਤਮਹੱਤਿਆ

ਉਸ ਦਾ 3 ਸਾਲ ਦਾ ਇਕ ਬੇਟਾ ਵੀ ਹੈ। ਲੜਕੀ ਦੇ ਪਿਤਾ ਨੇ ਡਿਸੀ ਕਿ ਉਸ ਦਾ ਸਹੁਰਾ ਦਾਜ ਵਿਚ ਮੋਟਰਸਾਈਕਲ ਦੀ ਡਿਮਾਂਡ ਨੂੰ ਲੈ ਕੇ ਉਸ ਦੀ ਬੇਟੀ ਨੂੰ ਮਾਨਸਿਕ ਅਤੇ ਸਰੀਰਕ ਰੂਪ ‘ਚ ਤੰਗ-ਪ੍ਰੇਸ਼ਾਨ ਕਰਦਾ ਸੀ।

ਮੋਟਰਸਾਈਕਲ ਦੀ ਡਿਮਾਂਡ ਅਤੇ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਉਸ ਦੀ ਬੇਟੀ ਨੇ ਆਪਣੇ ਸਹੁਰੇ ਘਰ ਵਿਚ ਫਾਹਾ ਲੈ ਲਿਆ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News