ਨਸ਼ਾ ਤਸਕਰੀ ‘ਚ ਪੰਜਾਬ ਪੁਲਿਸ ਦੇ ਜਵਾਨ ਵੀ ਸਰਗਰਮ, ਅਫ਼ੀਮ ਤੇ ਹੈਰੋਇਨ ਸਣੇ 5 ਗ੍ਰਿਫਤਾਰ

Arrest

ਨਸ਼ਾ ਤਸਕਰੀ ‘ਚ ਪੰਜਾਬ ਪੁਲਿਸ ਦੇ ਜਵਾਨ ਵੀ ਸਰਗਰਮ, ਅਫ਼ੀਮ ਤੇ ਹੈਰੋਇਨ ਸਣੇ 5 ਗ੍ਰਿਫਤਾਰ,ਲੁਧਿਆਣਾ: ਪੰਜਾਬ ‘ਚ ਨਸ਼ਿਆਂ ਦੀ ਆਮਦ ਲਗਾਤਾਰ ਵਧਦੀ ਜਾ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ‘ਚ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ‘ਚ ਹੁਣ ਨਸ਼ੇ ‘ਤੇ ਠੱਲ ਪਾਉਣ ਵਾਲੀ ਪੁਲਿਸ ਦੇ ਜਵਾਨ ਖੁਦ ਸਰਗਰਮ ਹੋ ਗਏ ਹਨ।

ਤਾਜ਼ਾ ਮਾਮਲਾ ਲੁਧਿਆਣਾ ਦਾ ਹੈ, ਜਿਥੇ ਐੱਸ.ਟੀ.ਐੱਫ ਟੀਮ ਨੇ ਨਾਕੇਬੰਦੀ ਦੇ ਦੌਰਾਨ ਅੱਧਾ ਕਿੱਲੋ ਅਫੀਮ ਅਤੇ ਅੱਧਾ ਕਿੱਲੋ ਹੈਰੋਇਨ ਸਮੇਤ ਪੰਜਾਬ ਪੁਲਿਸ ਦੇ ASI, ਕਾਂਸਟੇਬਲ ਸਮੇਤ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ।

ਹੋਰ ਪੜ੍ਹੋ: ਸਾਨੀਆ ਮਿਰਜ਼ਾ ਮਗਰੋਂ ਹੁਣ ਇਸ ਭਾਰਤੀ ਲੜਕੀ ਨੇ ਕਰਵਾਇਆ ਪਾਕਿ ਕ੍ਰਿਕਟਰ ਨਾਲ ਵਿਆਹ, ਤੁਸੀਂ ਵੀ ਦੇਖੋ ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਕ ਫੜ੍ਹਿਆ ਗਿਆ ASI ਜਗਜੀਤ ਸਿੰਘ ਅਤੇ ਕਾਂਸਟੇਬਲ ਅੰਗਰੇਜ਼ ਸਿੰਘ ਫਿਰੋਜ਼ਪੁਰ ‘ਚ ਤਾਇਨਾਤ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਬਾਹਰਲੇ ਸੂਬਿਆਂ ‘ਚੋਂ ਨਸ਼ਾ ਲਿਆ ਕੇ ਪੰਜਾਬ ‘ਚ ਸਪਲਾਈ ਕਰਦੇ ਸਨ। ਉਧਰ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News